ਮਿੰਨੀ ਲਾਕਡਾਊਨ ਨੇ ਖੱਜਲ ਖੁਆਰ ਕੀਤੇ ਯਾਤਰੀ, ਪੰਜਾਬ ਰੋਡਵੇਜ਼ ਨੂੰ ਮੁੜ ਸ਼ੁਰੂ ਕਰਨੀ ਪਈ ਅੰਤਰਰਾਜੀ ਬੱਸ ਸੇਵਾ

Tuesday, May 04, 2021 - 03:45 PM (IST)

ਜਲੰਧਰ (ਪੁਨੀਤ): ਪੰਜਾਬ ਸਰਕਾਰ ਵਲੋਂ ਮਿੰਨੀ ਲਾਕਡਾਊਨ ਲਗਾਉਣ ਦੇ ਬਾਅਦ ਪੰਜਾਬ ਰੋਡਵੇਜ਼ ਨੇ 1 ਦਿਨ ਦੇ ਲਈ ਇੰਟਰਸਟੇਟ (ਦੂਜੇ ਰਾਜਾਂ ਦੇ ਲਈ ਚੱਲਣ ਵਾਲੀਆਂ ਬੱਸਾਂ) ਬੱਸਾਂ ਦੀ ਆਵਾਜਾਈ ਬੰਦ ਕੀਤੀ ਸੀ ਪਰ ਯਾਤਰੀਆਂ ਦੀ ਸੁਵਿਧਾ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਸੋਮਵਾਰ ਸ਼ਾਮ ਨੂੰ ਬੱਸਾਂ ਚਲਾਉਣ ਦਾ ਫੈਸਲਾ ਲਿਆ ਹੈ। ਇਸ ਨੂੰ ਦੇਖਦੇ ਹੋਏ ਅੱਜ ਇੰਟਰਸਟੇਟ ਬੱਸਾਂ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:  ਬਠਿੰਡਾ ’ਚ ਦਿਨੋਂ-ਦਿਨ ਮਾਰੂ ਹੁੰਦਾ ਜਾ ਰਿਹੈ ਕੋਰੋਨਾ, 5 ਸਾਲਾ ਬੱਚੀ ਸਣੇ 13 ਦੀ ਮੌਤ, 623 ਨਵੇਂ ਮਾਮਲੇ ਆਏ ਸਾਹਮਣੇ 

ਜਲੰਧਰ ਡਿਪੋ ਦੋ ਦੀਆਂ ਬੱਸਾਂ ਸਵੇਰੇ ਹਿਮਾਚਲ ਦੇ ਲਈ ਰਵਾਨਾ ਹੋਈਆਂ। ਇਸ ਦੇ ਨਾਲ-ਨਾਲ ਦਿੱਲੀ ਹਰਿਦੁਆਰ ਉਤਰਾਖੰਡ ਦੇ ਟਨਕਪੁਰ ਆਦਿ ਦੇ ਲਈ ਬੱਸਾਂ ਵੀ ਰਵਾਨਾ ਕੀਤੀਆਂ ਗਈਆਂ। ਜਿੱਥੇ ਇਕ ਪਾਸੇ ਜਲੰਧਰ ਡਿਪੋ ਵਲੋਂ ਇੰਟਰਸਟੇਟ ਸ਼ੁਰੂ ਕੀਤਾ ਗਿਆ ਹੈ, ਉੱਥੇ ਦੂਜੇ ਡਿਪੂਆਂ ’ਚ ਵੀ ਬੱਸਾਂ ਦੀ ਆਵਾਜਾਈ ਨੂੰ ਵਧਾਇਆ ਗਿਆ ਹੈ। ਜਲੰਧਰ ’ਚ ਅੱਜ ਪਠਾਨਕੋਟ ,ਹੁਸ਼ਿਆਰਪੁਰ, ਨਵਾਂਸ਼ਹਿਰ ਆਦਿ ਡਿਪੋ ਦੀਆਂ ਬੱਸਾਂ ਦਿੱਲੀ ਆਦਿ ਦੇ ਲਈ ਰਵਾਨਾ ਹੋਈਆਂ ਹਨ।

ਇਹ ਵੀ ਪੜ੍ਹੋ: ਘਰ ਦੇ ਵਿਹੜੇ ’ਚ ਸੁੱਤੇ ਬਜ਼ੁਰਗ ਪਤੀ-ਪਤਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਪਤਨੀ ਦੀ ਮੌਤ

ਦੁਪਹਿਰ 2.30 ਵਜੇ ਤੱਕ ਜ਼ਿਆਦਾਤਰ ਸਰਕਾਰੀ ਬੱਸਾਂ ਹੀ ਅੱਡੇ ’ਚ ਦੇਖਣ ਨੂੰ ਮਿਲੀਆਂ। ਪ੍ਰਾਈਵੇਟ ਬੱਸਾਂ ਦੀ ਆਵਾਜਾਈ ਬੇਹੱਦ ਘੱਟ ਰਹੀ ਅਤੇ ਯਾਤਰੀ ਵੀ ਘੱਟ ਗਿਣਤੀ ’ਚ ਦੇਖੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜਸਥਾਨ ਦੇ ਲਈ ਬੱਸਾਂ ਚਲਾਉਣ ’ਤੇ ਸਹਿਮਤੀ ਬਣ ਰਹੀ ਹੈ। ਹਿਮਾਚਲ ਦੇ ਲਈ 4 ਬੱਸਾਂ ਭੇਜੀਆਂ ਗਈਆਂ ਹਨ ਜੋ ਕਿ ਜਵਾਲਾ ਜੀ, ਧਰਮਸ਼ਾਲਾ ਅਤੇ ਸ਼ਿਮਲਾ ਰੂਟ ਦੇ ਲਈ ਰਵਾਨਾ ਹੋਈਆਂ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਖ਼ਤਮ ਹੋਣ ਦੀ ਕਗਾਰ 'ਤੇ ਕੋਰੋਨਾ ਵੈਕਸੀਨ, ਜ਼ਿਲ੍ਹਾ ਸੰਗਰੂਰ 'ਚ ਬੰਦ ਹੋਏ ਵੈਕਸੀਨੇਸ਼ਨ ਸੈਂਟਰ 


Shyna

Content Editor

Related News