ਲੁਧਿਆਣਾ ''ਚ ਬੱਸਾਂ ਦੀ ਟੱਕਰ, ਦਰਜਨ ਸਵਾਰੀਆਂ ਜ਼ਖਮੀ

Sunday, Dec 24, 2017 - 07:54 PM (IST)

ਲੁਧਿਆਣਾ ''ਚ ਬੱਸਾਂ ਦੀ ਟੱਕਰ, ਦਰਜਨ ਸਵਾਰੀਆਂ ਜ਼ਖਮੀ

ਲੁਧਿਆਣਾ (ਨਰਿੰਦਰ ਕੁਮਾਰ) : ਲੁਧਿਆਣਾ ਦੇ ਗਿੱਡ ਰੋਡ ਫਲਾਈਓਵਰ 'ਤੇ ਦੋ ਬੱਸਾਂ ਦੀ ਟੱਕਰ ਹੋ ਗਈ, ਇਸ ਹਾਦਸੇ ਵਿਚ ਇਕ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ। ਮਿਲੀ ਜਾਣਕਾਰੀ ਮੁਤਾਬਕ ਇਹ ਟੱਕਰ ਦਿੱਲੀ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਅਤੇ ਇਕ ਨਿੱਜੀ ਕੰਪਨੀ ਦੀ ਬੱਸ ਵਿਚਾਲੇ ਹੋਏ ਦੱਸੀ ਜਾ ਰਹੀ ਹੈ। ਚੰਗੀ ਗੱਲ ਇਹ ਰਹੀ ਕਿ ਬੱਸਾਂ ਦੀ ਇਸ ਟੱਕਰ ਵਿਚਾਲੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਅਤੇ ਬੱਸ 'ਚ ਸਵਾਰ ਲੋਕਾਂ ਨੂੰ ਮਾਮੂਸੀ ਸੱਟਾਂ ਲੱਗੀਆਂ।
ਫਿਲਹਾਲ ਸਥਾਨਕ ਲੋਕਾਂ ਦੀ ਮਦਦ ਨਾਲ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


Related News