ਭਾਜਪਾ ਦੀ ਮੀਟਿੰਗ ’ਚੋਂ ਪਰਤ ਰਹੀ ਬੱਸ ਪਲਟੀ, 15 ਵਰਕਰ ਜ਼ਖ਼ਮੀ

Sunday, Jun 12, 2022 - 11:31 PM (IST)

ਮਲੋਟ (ਜੁਨੇਜਾ)-ਮਲੋਟ ਵਿਚ ਭਾਜਪਾ ਦੀ ਜਨਸਭਾ ਤੋਂ ਪਰਤ ਰਹੀ ਪਾਰਟੀ ਵਰਕਰਾਂ ਨਾਲ ਭਰੀ ਬੱਸ ਮਲੋਟ-ਮੁਕਤਸਰ ਰੋਡ ’ਤੇ ਪਲਟ ਗਈ | ਬੱਸ ’ਚ ਸਵਾਰ 40 ਵਰਕਰਾਂ ’ਚੋਂ 15 ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ | ਜ਼ਖ਼ਮੀਆਂ ਨੂੰ ਤੁਰੰਤ ਮਲੋਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ |
ਜਾਣਕਾਰੀ ਅਨੁਸਾਰ ਮਲੋਟ ਵਿਚ ਭਾਜਪਾ ਦੀ ਜਨਸਭਾ ’ਚ ਹਿੱਸਾ ਲੈਣ ਆਏ ਪਿੰਡ ਭੰਗਚੜ੍ਹੀ ਦੇ ਵਰਕਰਾਂ ਦੀ ਭਰੀ ਬੱਸ ਮਲੋਟ-ਮੁਕਤਸਰ ਰੋਡ ’ਤੇ ਪਿੰਡ ਈਨਾ ਖੇੜਾ ਨੇੜੇ ਖਤਾਨਾਂ ’ਚ ਪਲਟ ਗਈ | ਹਾਦਸੇ ’ਚ ਜ਼ਖ਼ਮੀ ਸਵਾਰਾਂ ਨੂੰ ਆਮ ਲੋਕਾਂ ਦੀ ਮਦਦ ਨਾਲ ਬੱਸ ’ਚੋਂ ਬਾਹਰ ਕੱਢਿਆ ਗਿਆ | ਹਾਦਸੇ ਦਾ ਪਤਾ ਲੱਗਦਿਆਂ ਹੀ ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ ਗੋਰਾ ਪਠੇਲਾ, ਸਤੀਸ਼ ਅਸੀਜਾ ਸਮੇਤ ਭਾਜਪਾ ਆਗੂ ਮੌਕੇ ’ਤੇ ਪੁੱਜ ਗਏ |

ਇਹ ਵੀ ਪੜ੍ਹੋ : ਦੋਸਤ ਨਾਲ ਘੁੰਮਣ ਗਿਆ ਟਾਂਡਾ ਦਾ ਨੌਜਵਾਨ ਨਹਿਰ ’ਚ ਡੁੱਬਿਆ, ਨਹੀਂ ਮਿਲਿਆ ਕੋਈ ਸੁਰਾਗ਼

ਹਾਦਸੇ ਵਿਚ ਜ਼ਖ਼ਮੀ ਹੋਏ ਦੇਵ ਸਿੰਘ, ਮੇਜਰ ਸਿੰਘ, ਗੁਰਮੇਲ ਕੌਰ, ਰਾਮ ਸਿੰਘ, ਜਸਵਿੰਦਰ ਕੌਰ, ਸੁਖਜੀਤ ਕੌਰ, ਰਮਨਦੀਪ ਕੌਰ, ਨਛੱਤਰ ਸਿੰਘ, ਕਾਕਾ ਸਿੰਘ, ਨੈਬ ਸਿੰਘ, ਜਸਕਰਨ ਸਿੰਘ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਤਿੰਨ ਵਰਕਰਾਂ ਦੇ ਜ਼ਿਆਦਾ ਸੱਟਾਂ ਲੱਗਣ ਦੀ ਪੁਸ਼ਟੀ ਹੋਈ ਤੇ ਬਾਕੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਘਰ ਭੇਜ ਦਿੱਤਾ ਗਿਆ | ਬੱਸ ਚਾਲਕ ਰਾਜਵਿੰਦਰ ਸਿੰਘ ਨੇ ਹਾਦਸੇ ਦਾ ਕਾਰਨ ਬੱਸ ਦਾ ਸਟੇਅਰਿੰਗ ਖੁੱਲ੍ਹ ਜਾਣਾ ਦੱਸਿਆ ਹੈ |


Manoj

Content Editor

Related News