ਬਿਆਸ ਦਰਿਆ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, ਮਚਿਆ ਚੀਕ-ਚਿਹਾੜਾ

Friday, Jul 26, 2024 - 09:32 AM (IST)

ਨੈਸ਼ਨਲ ਡੈਸਕ: ਮਨਾਲੀ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਨਾਲੀ ਤੋਂ ਪੰਜਾਬ ਆ ਰਹੀ ਬੱਸ ਨਾਲ ਭਿਆਨਕ ਹਾਦਸਾ ਵਾਪਰ ਗਿਆ ਹੈ। ਇਹ ਬੱਸ ਮਨਾਲੀ ਵਿਚ ਬਿਆਸ ਦਰਿਆ ਵਿਚ ਜਾ ਡਿੱਗੀ ਹੈ। ਜਾਣਕਾਰੀ ਮੁਤਾਬਕ ਇਹ ਬੱਸ ਮਨਾਲੀ ਤੋਂ ਪਠਾਨਕੋਟ ਆ ਰਹੀ ਸੀ ਤੇ ਸਵਾਰੀਆਂ ਨਾਲ ਭਰੀ ਹੋਈ ਸੀ। 

ਇਹ ਖ਼ਬਰ ਵੀ ਪੜ੍ਹੋ - ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਪਤਨੀ ਤੋਂ ਅੱਕ ਗਿਆ ਪਤੀ! ਕੀਤਾ ਅਜਿਹਾ ਕਿ ਹਰ ਕੋਈ ਰਹਿ ਗਿਆ ਦੰਗ

ਇਸ ਹਾਦਸੇ ਵਿਚ ਇਕ ਦਰਜਨ ਤੋਂ ਵੀ ਵੱਧ ਸਵਾਰੀਆਂ ਜ਼ਖ਼ਮੀ ਦੱਸੀਆਂ ਜਾ ਰਹੀਆਂ ਹਨ। ਹਾਲਾਂਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਬਿਆਸ ਦਰਿਆ ਵਿਚ ਕਾਫ਼ੀ ਪਾਣੀ ਆਇਆ ਸੀ। ਜ਼ਮੀਨ ਧੱਸ ਜਾਣ ਕਾਰਨ ਇਹ ਬੱਸ ਦਰਿਆ ਵਿਚ ਡਿੱਗੀ ਦੱਸੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News