ਹਾਦਸੇ ਦਾ ਕਾਰਨ ਬਣ ਸਕਦੀ ਹੈ ਹਾਈਵੇ ''ਤੇ ਖੜ੍ਹੀ ਬੱਸ

Monday, Apr 02, 2018 - 12:54 AM (IST)

ਬਲਾਚੌਰ,  (ਬ੍ਰਹਮਪੁਰੀ)—  ਟੋਲ ਟੈਕਸ ਕੰਪਨੀ ਕੋਲ ਰਿਕਵਰੀ ਵੈਨ ਹੈ ਹੀ ਨਹੀਂ। ਸਰਕਾਰੀ ਪ੍ਰਸ਼ਾਸਨਿਕ ਢਾਂਚਾ ਇਸ ਕਦਰ ਤਹਿਸ-ਨਹਿਸ ਹੋ ਰਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਕਰਨ ਵਾਲਾ ਪ੍ਰਸ਼ਾਸਨ ਹੁਣ 'ਕੁਪ੍ਰਸ਼ਾਸਨ' ਬਣਿਆ ਨਜ਼ਰ ਆ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦੀ ਜਾਨ 'ਤੇ ਬਣੀ ਰਹਿੰਦੀ ਹੈ।
ਜਾਣਕਾਰੀ ਅਨੁਸਾਰ ਸਟੇਟ ਹਾਈਵੇ 24 ਜੋ ਬਲਾਚੌਰ ਤੋਂ ਦਸੂਹਾ ਜਾਂਦਾ ਹੈ, 'ਤੇ ਕੱਲ ਸਵੇਰ ਦੀ ਪੰਜਾਬ ਰੋਡਵੇਜ਼ ਪਠਾਨਕੋਟ ਡਿਪੂ ਦੀ ਬੱਸ, ਜੋ ਚੰਡੀਗੜ੍ਹ ਤੋਂ ਪਠਾਨਕੋਟ ਜਾ ਰਹੀ ਸੀ, ਖਰਾਬ ਹੋਣ ਕਰ ਕੇ ਸਮੁੰਦੜਾ ਕਸਬੇ ਕੋਲ ਖੜ੍ਹੀ ਹੈ। ਇਹ ਬੱਸ ਖਬਰ ਲਿਖੇ ਜਾਣ ਤੱਕ ਅਜੇ ਵੀ ਮੁੱਖ ਮਾਰਗ 'ਤੇ ਟ੍ਰੈਫਿਕ ਵਿਵਸਥਾ ਲਈ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਡਰਾਈਵਰ ਤੇ ਕੰਡਕਟਰ ਨੇ ਬੱਸ ਨੂੰ ਆਸੇ-ਪਾਸੇ ਤਾਂ ਕੀ ਕਰਨਾ ਸੀ, ਸਗੋਂ ਬੱਸ ਦੀਆਂ ਬਾਰੀਆਂ ਤੇ ਸ਼ੀਸ਼ੇ ਬੰਦ ਕਰ ਕੇ ਸੜਕ ਦੇ ਤੀਜੇ ਹਿੱਸੇ ਦੇ ਵਿਚਕਾਰ ਹੀ ਖੜ੍ਹੀ ਰਹਿਣ ਦਿੱਤੀ, ਜਦੋਂਕਿ ਕੋਈ ਰਿਫਲੈਕਟਰ ਸਟੈਂਡ ਵੀ ਨਹੀਂ ਲਾਇਆ। 
ਕੀ ਕਹਿੰਦੇ ਹਨ ਐੱਸ. ਐੈੱਚ. ਓ. 
ਰੰਜਨਾ ਦੇਵੀ ਐੱਸ. ਐੱਚ. ਓ. ਗੜ੍ਹਸ਼ੰਕਰ ਨੇ ਕਿਹਾ ਕਿ ਇਹ ਮਾਮਲਾ ਤੁਸੀਂ ਧਿਆਨ ਵਿਚ ਲਿਆਂਦਾ ਹੈ, ਉਹ ਜਲਦੀ ਹੀ ਇਸ ਦਾ ਹੱਲ ਕਰਨਗੇ। 


Related News