ਮੋਟਰਸਾਈਕਲ ਸਵਾਰ ਨੂੰ ਬਚਾਉਂਦੀ ਬੱਸ ਪਲਟੀ, ਡਰਾਈਵਰ ਫੱਟੜ

Monday, Dec 04, 2017 - 12:33 PM (IST)

ਮੋਟਰਸਾਈਕਲ ਸਵਾਰ ਨੂੰ ਬਚਾਉਂਦੀ ਬੱਸ ਪਲਟੀ, ਡਰਾਈਵਰ ਫੱਟੜ


ਸਾਦਿਕ (ਪਰਮਜੀਤ) - ਸਥਾਨਗ ਗੁਰੂਹਰਸਹਾਏ ਵਾਲੀ ਸੜਕ 'ਤੇ ਦੀਪ ਸਿੰਘ ਵਾਲਾ ਤੋਂ ਫਰੀਦਕੋਟ ਜਾ ਰਹੀ ਬੱਸ ਦੇ ਅੱਗੇ ਅਚਾਨਕ ਮੋਟਰਸਾਈਕਲ ਆਉਣ ਕਾਰਨ ਰੋਡਵੇਜ਼ ਦੀ ਬੱਸ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ 'ਚ ਡਰਾਈਵਰ ਸਮੇਤ ਕਈ ਸਵਾਰੀਆਂ ਮਾਮੂਲੀ ਫੱਟੜ ਹੋ ਗਈਆਂ ਹਨ । ਮਿਲੀ ਜਾਣਕਾਰੀ ਅਨੁਸਾਰ ਸਾਦਿਕ ਪਿੰਡ ਕੋਲ ਵਾਪਰੇ ਹਾਦਸੇ ਮੌਕੇ ਅਚਾਨਕ ਇਕ ਮੋਟਰਸਾਈਕਲ ਸਵਾਰ ਸੜਕ 'ਤੇ ਆਇਆ ਤੇ ਜਿਸ ਨੂੰ ਬਚਾਉਣ ਦੇ ਚੱਕਰ ਵਿਚ ਬੱਸ ਦੇ ਡਰਾਈਵਰ ਨੇ ਕੱਟ ਮਾਰਿਆ ਤਾਂ ਅਚਾਨਕ ਹੀ ਬੱਸ ਸੰਤੁਲਨ ਵਿਗੜ ਗਿਆ ਤੇ ਬੱਸ ਬੇਕਾਬੂ ਹੋ ਕੇ ਪਲਟੀ ਗਈ ਤੇ ਸੜਕ ਦੇ ਕਿਨਾਰੇ ਲੱਗੇ ਦਰਖਤ ਨਾਲ ਜਾ ਟਕਰਾਈ। ਬੱਸ ਦਾ ਡਰਾਈਵਬ ਤੇ ਬੱਸ ਵਿਚ ਸਵਾਰ ਕਈ ਸਵਾਰੀਆਂ ਮਾਮੂਲੀ ਜਖਮੀ ਹੋ ਗਈਆਂ। ਮੌਕੇ 'ਤੇ ਪੁਹੰਚੇ ਥਾਣਾ ਸਾਦਿਕ ਦੇ ਮੁੱਖ ਮੁਨਸ਼ੀ ਲਾਭ ਸਿੰਘ ਨੇ ਐਬੂਲੈਂਸ ਦਾ ਪ੍ਰਬੰਧ ਕਰਕੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ।


Related News