ਖਬਰ ਦਾ ਅਸਰ, ਕੁੱਲੂ ਹਾਦਸੇ ਸਬੰਧੀ ਕੈਪਟਨ ਨੇ ਸੁਧਾਰੀ ਆਪਣੀ ਗਲਤੀ

Thursday, Jun 20, 2019 - 08:45 PM (IST)

ਖਬਰ ਦਾ ਅਸਰ, ਕੁੱਲੂ ਹਾਦਸੇ ਸਬੰਧੀ ਕੈਪਟਨ ਨੇ ਸੁਧਾਰੀ ਆਪਣੀ ਗਲਤੀ

ਜਲੰਧਰ (ਵੈੱਬਡੈਸਕ)- ਕੈਪਟਨ ਅਮਰਿੰਦਰ ਸਿੰਘ ਵਲੋਂ ਹਿਮਾਚਲ 'ਚ ਵਾਪਰੇ ਹਾਦਸੇ ਸੰਬੰਧੀ ਕੀਤੇ ਗਏ ਗਲਤ ਜਗ੍ਹਾ ਵਾਲੇ ਟਵੀਟ ਬਾਰੇ ਜਗ ਬਾਣੀ 'ਚ ਖਬਰ ਪੋਸਟ ਹੁੰਦੇ ਸਾਰ ਹੀ ਆਪਣੀ ਗਲਤੀ ਸੁਧਾਰ ਲਈ ਗਈ ਹੈ। ਦੱਸ ਦਈਏ ਕਿ ਕੁੱਲੂ 'ਚ ਅੱਜ ਭਿਆਨਕ ਹਾਦਸਾ ਵਾਪਰਨ ਕਾਰਨ ਹੁਣ ਤੱਕ 30 ਲੋਕਾਂ ਦੀ ਮੌਤ ਹੋ ਗਈ ਹੈ। ਇਸ ਮਾਮਲੇ 'ਤੇ ਜਿੱਥੇ ਸਾਰੇ ਦੁੱਖੀ ਹਨ ਉੱਥੇ ਹੀ ਦੁੱਖ ਜਤਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅੱਗੇ ਆਏ ਸਨ। ਉਨ੍ਹਾਂ ਨੇ ਟਵੀਟ ਕਰ ਕੇ ਇਸ ਹਾਦਸੇ 'ਚ ਦੁੱਖ ਤਾਂ ਜਤਾਇਆ ਸੀ ਪਰ ਉਹ ਹਾਦਸੇ ਵਾਲੇ ਸਥਾਨ ਨੂੰ ਕੁੱਲੂ ਦੀ ਥਾਂ ਕਾਂਗੜਾ ਲਿਖ ਗਏ ਸਨ ਪਰ ਇਸ ਸੰਬੰਧੀ ਜਗ ਬਾਣੀ ਵੈੱਬਸਾਈਟ 'ਤੇ ਖਬਰ ਚੱਲਦੇ ਸਾਰ ਹੀ ਮੁੱਖ ਮੰਤਰੀ ਵਲੋਂ ਟਵੀਟ 'ਚ ਹੋਈ ਆਪਣੀ ਗਲਤੀ ਸੁਧਾਰ ਲਈ ਗਈ ਹੈ। ਉਨ੍ਹਾਂ ਨੇ ਆਪਣਾ ਪੁਰਾਣਾ ਟਵੀਟ ਹਟਾ ਕੇ ਨਵਾਂ ਟਵੀਟ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਕਾਂਗੜਾ ਬੱਸ ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਜਤਾਉਂਦੇ ਹੋਏ ਜ਼ਖਮੀਆਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਹੈ।

PunjabKesari

PunjabKesari

 


author

satpal klair

Content Editor

Related News