ਬੱਸ ’ਚ ਸਵਾਰ ਵਪਾਰੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਖੋਹੇ 1 ਲੱਖ ਰੁਪਏ

Monday, Mar 16, 2020 - 12:56 PM (IST)

ਬੱਸ ’ਚ ਸਵਾਰ ਵਪਾਰੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਖੋਹੇ 1 ਲੱਖ ਰੁਪਏ

ਜਲਾਲਾਬਾਦ (ਸੇਤੀਆ, ਟੀਨੂੰ, ਸੁਮਿਤ) – ਜਲਾਲਾਬਾਦ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ਦੇ ਵਿਚਕਾਰ ਪਿੰਡ ਮੋਹਕਮ ਵਾਲੀ ਵਾਂ ਨਜ਼ਦੀਕ ਬੀਤੇ ਦਿਨ ਹਥਿਆਰਬੰਦ ਵਿਅਕਤੀਆਂ ਵਲੋਂ ਬੱਸ ’ਚ ਸਵਾਰ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦੇਣ ਦੀ ਸੂਚਨਾ ਮਿਲੀ ਹੈ। ਹਮਲੇ ਕਾਰਨ ਉਕਤ ਨੌਜਵਾਨ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ, ਜਿਸ ਤੋਂ ਉਕਤ ਲੁਟੇਰੇ 1 ਲੱਖ ਰੁਪਏ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਉਧਰ ਜ਼ਖਮੀ ਅਬਰਾਰ ਭੂਰਾ (20) ਪੁੱਤਰ ਇਸ਼ਰਾਰ ਵਾਸੀ ਰੂੰਮ ਵਾਲਾ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਥਾਣਾ ਵੈਰੋਕਾ ਦੀ ਪੁਲਸ ਨੂੰ ਦਿੱਤੀ, ਜਿਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਪੀੜਤ ਦੇ ਬਿਆਨਾਂ ’ਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਥਾਣਾ ਵੈਰੋਕਾ ਦੇ ਅੰਗਰੇਜ਼ ਕੁਮਾਰ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਪੁਲਸ ਬਿਆਨ ਕਲਮਬੱਧ ਕਰਨ ਲਈ ਭੇਜੀ ਗਈ ਹੈ। ਬਿਆਨਾਂ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਖਬਰ ਵੀ  -  NRI ਬਜ਼ੁਰਗ ਜੋੜੇ 'ਤੇ ਹਥਿਆਰਾਂ ਨਾਲ ਹਮਲਾ ਕਰਕੇ ਕੀਤੀ ਲੁੱਟਖੋਹ

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਿਵਲ ਹਸਪਤਾਲ ’ਚ ਇਲਾਜ ਅਧੀਨ ਅਬਰਾਰ ਭੂਰਾ ਨੇ ਦੱਸਿਆ ਕਿ ਉਹ ਮੱਝਾਂ ਦਾ ਵਪਾਰ ਕਰਦਾ ਹੈ। ਬੀਤੇ ਦਿਨ ਉਹ ਆਪਣੇ ਰਿਸ਼ਤੇਦਾਰ ਮੁਸਾਹਿਦ ਨਾਲ ਯੂ. ਪੀ. ਤੋਂ ਪੈਸੇ ਲੈ ਕੇ ਸ੍ਰੀ ਮੁਕਤਸਰ ਸਾਹਿਬ ਆ ਰਿਹਾ ਸੀ, ਜਿਥੋਂ ਕਰੀਬ 9.55 ਕੁ ਮਿੰਟ ’ਤੇ ਉਹ ਬੱਸ ’ਚ ਸਵਾਰ ਹੋ ਗਿਆ। ਬੱਸ ’ਤੇ ਬੈਠ ਉਹ ਜਲਾਲਾਬਾਦ ਆ ਰਿਹਾ ਸੀ। ਉਸ ਨੇ ਦੱਸਿਆ ਕਿ ਪਿੰਡ ਮੋਹਕਮ ਵਾਲੀ ਵਾਂ ਨਜ਼ਦੀਕ ਉਸ ਨਾਲ ਬੈਠੇ ਇਕ ਵਿਅਕਤੀ ਨੇ ਉਤਰਨ ਲਈ ਬੱਸ ਰੁਕਵਾ ਦਿੱਤੀ। ਇਸੇ ਦੌਰਾਨ ਬਾਹਰ ਆਲਟੋ ਕਾਰ ’ਚ ਸਵਾਰ ਤਿੰਨ ਹੋਰ ਵਿਅਕਤੀ ਬੱਸ ’ਤੇ ਚੜ੍ਹ ਗਏ। ਉਕਤ ਵਿਅਕਤੀਆਂ ਨੇ ਆਉਂਦਿਆਂ ਹੀ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਉਸ ਕੋਲ ਮੌਜੂਦ ਲੱਖ ਰੁਪਏ ਖੋਹ ਕੇ ਫਰਾਰ ਹੋ ਗਏ।

ਪੜ੍ਹੋ ਇਹ ਖਬਰ ਵੀ  -  ਲੁਟੇਰਿਆਂ ਦੇ ਹੌਸਲੇ ਬੁੰਲਦ, ਜੋੜੇ 'ਤੇ ਹਮਲਾ ਕਰਕੇ ਕੀਤੀ ਲੁੱਟਖੋਹ


author

rajwinder kaur

Content Editor

Related News