'ਲਵ ਮੈਰਿਜ' ਦਾ ਦਰਦਨਾਕ ਅੰਤ, ਨਿਕਾਹ ਦੇ 6 ਦਿਨ ਮਗਰੋਂ ਪ੍ਰੇਮੀ-ਪ੍ਰੇਮਿਕਾ ਦੀਆਂ ਮਿਲੀਆਂ ਸੜੀਆਂ ਹੋਈਆਂ ਲਾਸ਼ਾਂ

Thursday, Nov 17, 2022 - 05:58 PM (IST)

'ਲਵ ਮੈਰਿਜ' ਦਾ ਦਰਦਨਾਕ ਅੰਤ, ਨਿਕਾਹ ਦੇ 6 ਦਿਨ ਮਗਰੋਂ ਪ੍ਰੇਮੀ-ਪ੍ਰੇਮਿਕਾ ਦੀਆਂ ਮਿਲੀਆਂ ਸੜੀਆਂ ਹੋਈਆਂ ਲਾਸ਼ਾਂ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਦੇ ਮੁਹੱਲਾ ਬੰਦਾ ਕਾਜੀਆ ਵਿਚ ਇਕ ਕਮਰੇ ਤੋਂ ਨਵ-ਵਿਆਹੁਤਾ ਪ੍ਰੇਮੀ ਜੋੜੇ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ। ਪੁਲਸ ਇਸ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ ਜਦਕਿ ਪ੍ਰੇਮੀ ਦੇ ਪਰਿਵਾਰ ਵਾਲਿਆਂ ਨੇ ਇਸ ਨੂੰ ਕਤਲ ਦੱਸਿਆ ਹੈ। ਸੂਤਰਾਂ ਅਨੁਸਾਰ ਅੱਜ ਸਵੇਰੇ ਉਕਤ ਇਲਾਕੇ ਦੇ ਇਕ ਘਰ ਵਿਚ ਉਬੈਦ ਅਲੀ ਅਤੇ ਉਸ ਦੀ ਪਤਨੀ ਰੁਕਈਆਂ ਬੀਬੀ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ। ਲਾਸ਼ਾਂ ਦੇ ਮਿਲਣ ਸਬੰਧੀ ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਕਬਜ਼ੇ ਵਿਚ ਲਈਆਂ। ਲੋਕਾਂ ਨੇ ਦੱਸਿਆ ਕਿ ਉਬੈਦ ਨੇ ਇਹ ਕਮਰਾ ਲਗਭਗ ਤਿੰਨ ਹਫ਼ਤੇ ਪਹਿਲਾਂ ਹੀ ਕਿਰਾਏ ’ਤੇ ਲਿਆ ਸੀ ਅਤੇ 11 ਨਵੰਬਰ ਨੂੰ ਉਹ ਆਪਣੀ ਪ੍ਰੇਮਿਕਾ ਰੁਕਈਆਂ ਬੀਬੀ ਨਾਲ ਅਦਾਲਤ ਵਿਚ ਪ੍ਰੇਮ ਨਿਕਾਹ ਕਰਨ ਦੇ ਬਾਅਦ ਇਸ ਕਮਰੇ ਵਿਚ ਉਸ ਨੂੰ ਲੈ ਕੇ ਆਇਆ ਸੀ। 

ਇਹ ਵੀ ਪੜ੍ਹੋ :ਜਲੰਧਰ ਰੇਲਵੇ ਸਟੇਸ਼ਨ ਤੋਂ ਲਾਸ਼ ਮਿਲਣ ਦਾ ਮਾਮਲਾ, ਹੁਣ ਕਾਤਲ ਦੀ ਭੈਣ ਦੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਸਾਹਮਣੇ ਆਈ ਇਹ ਗੱਲ

ਮੁਹੱਲਾ ਨਿਵਾਸੀਆਂ ਦੇ ਅਨੁਸਾਰ ਇਹ ਪ੍ਰੇਮੀ ਜੋੜਾ ਬੀਤੀ ਦੇਰ ਸ਼ਾਮ ਮੁਹੱਲੇ ਵਿਚ ਸੈਰ ਕਰਦਾ ਵੇਖਿਆ ਗਿਆ। ਜਦਕਿ ਅੱਜ ਸਵੇਰੇ ਕਮਰੇ ਤੋਂ ਧੂੰਆਂ ਨਿਕਲਦਾ ਵੇਖ ਲੋਕਾਂ ਨੇ ਜਦ ਜਾ ਕੇ ਵੇਖਿਆ ਤਾਂ ਦੋਵਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ। ਪੁਲਸ ਦੇ ਅਨੁਸਾਰ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ। ਉਬੈਦ ਦੇ ਭਰਾ ਜੁਬੈਦਾ ਅਲੀ ਦੇ ਅਨੁਸਾਰ ੳਬੈਦ ਅਤੇ ਰੁਕਈਆਂ ਬੀਬੀ ਦੇ ਵਿਚ ਪ੍ਰੇਮ ਸੰਬੰਧ ਦੋ ਸਾਲ ਪੁਰਾਣੇ ਸਨ। ਰੁਕਈਆਂ ਦੇ ਪਰਿਵਾਰ ਵਾਲੇ ਉਬੈਦ ਨਾਲ ਨਿਕਾਹ ਕਰਨ ਦੇ ਲਈ ਸਹਿਮਤ ਨਹੀਂ ਸਨ ਕਿਉਂਕਿ ਰੁਕਈਆਂ ਬੀਬੀ ਰਿਸ਼ਤੇ ਵਿਚ ਸਾਡੀ ਭੂਆ ਦੀ ਲੜਕੀ ਸੀ। ਉਸ ਨੇ ਦੱਸਿਆ ਕਿ ਦੋਵੇਂ ਹੀ ਇੰਜੀਨੀਅਰ ਸਨ ਅਤੇ ਐਬਟਾਬਾਦ ਵਿਚ ਹੀ ਨੌਕਰੀ ਕਰਦੇ ਸਨ। ਉਸ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਸ ਦੇ ਫੁੱਫੜ ਅਤੇ ਉਸ ਦੇ ਲੜਕਿਆਂ ਨੇ ਦੋਵਾਂ ਨੂੰ ਸਾੜ ਕੇ ਕਤਲ ਕੀਤਾ ਹੈ। 

ਇਹ ਵੀ ਪੜ੍ਹੋ : 8 ਸਾਲਾ ਬੱਚੀ ਦੇ ਹੌਂਸਲੇ ਨੂੰ ਸਲਾਮ, ਸਾਈਕਲ ’ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਕੀਤਾ ਸ਼ੁਰੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News