ਬੁੜੈਲ ਜੇਲ ਤੋਂ ਫਰੀਦਕੋਟ ਪੇਸ਼ੀ ਭੁਗਤਣ ਤੋਂ ਬਾਅਦ ਵਾਪਸ ਆ ਰਿਹਾ ਕੈਦੀ ਫਰਾਰ

Thursday, Feb 08, 2018 - 12:52 AM (IST)

ਬੁੜੈਲ ਜੇਲ ਤੋਂ ਫਰੀਦਕੋਟ ਪੇਸ਼ੀ ਭੁਗਤਣ ਤੋਂ ਬਾਅਦ ਵਾਪਸ ਆ ਰਿਹਾ ਕੈਦੀ ਫਰਾਰ

ਖੰਨਾ (ਬਿਪਨ) ਚੰਡੀਗੜ੍ਹ ਦੀ ਬੁੜੈਲ ਜੇਲ 'ਚ ਬੰਦ ਕੈਦੀ ਜਿਸ ਨੂੰ ਫਰੀਦਕੋਟ ਦੀ ਅਦਾਲਤ 'ਚ ਪੇਸ਼ੀ ਭੁਗਤਣ ਲਈ ਚੰਡੀਗੜ੍ਹ ਦੀ ਪੁਲਸ ਲੈ ਕੇ ਆਈ ਸੀ ਤੇ ਪੇਸ਼ੀ ਭੁਗਤਣ ਤੂੰ ਬਾਅਦ ਪੁਲਸ ਕੈਦੀ ਨੂੰ ਵਾਪਸ ਚੰਡੀਗੜ੍ਹ ਬੁੜੈਲ ਜੇਲ ਲਈ ਲੈ ਕਾ ਜਾ ਰਹੀ ਸੀ ਤਾ ਕੈਦੀ ਸਦਰ ਥਾਣਾ 'ਚ ਪੈਂਦੇ ਲਿਬੜਾ ਪੈਟਰੋਲ ਪੰਪ ਕੋਲ ਪੁਲਸ ਮੁਲਜ਼ਮ ਦੇ ਮੂੰਹ ਤੇ ਮੁਕਾ ਮਾਰ ਕੇ ਹਨੇਰੇ ਦਾ ਫਾਇਦਾ ਚੱਕ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ ਚੰਡੀਗੜ੍ਹ ਪੁਲਸ ਦੇ ਬਿਆਨਾਂ ਤੇ ਸਦਰ ਪੁਲਸ ਨੇ ਮੁਕਦਮਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 36 ਥਾਣਾ ਦੇ ਸਬ ਇੰਸਪੈਕਟਰ ਮਹਿੰਦਰ ਸਿੰਘ ਜੋ ਕੇ ਪੁਲਸ ਲਾਇਨ 'ਚ ਤਾਇਨਾਤ ਹਨ ਉਸ ਸਮੇਂ ਜਨਰਲ ਡਿਊਟੀ ਕਰ ਰਹੇ ਸਨ ਅਤੇ ਹੋਰ ਪੁਲਸ ਕਰਮਚਾਰੀਆਂ ਨਾਲ ਜੇਲ ਵੈਨ ਨੰਬਰ ਸੀ ਐਚ 01 ਜੀ ਆਈ 6388 'ਚ ਚੰਡੀਗੜ੍ਹ ਦੀ ਬੁੜੈਲ ਜੇਲ 'ਚੋਂ ਕੈਦੀ ਜੋਧ ਸਿੰਘ ਉਰਫ ਜੋਧਾ ਨੂੰ ਫਰੀਦਕੋਟ ਦੀ ਅਦਾਲਤ 'ਚੋਂ ਪੇਸ਼ੀ ਭੁਗਤਣ ਤੂੰ ਬਾਅਦ ਚੰਡੀਗੜ੍ਹ ਜੇਲ ਲਈ ਵਾਪਸ ਜਾ ਰਹੇ ਸੀ ਤਾ ਰਾਤ ਦੇ 8 ਵਜੇ ਕੈਦੀ ਨੇ ਖੰਨਾ 'ਚ ਪੈਂਦੇ ਜੀ.ਟੀ. ਰੋਡ ਲਿਬੜਾ ਪਿੰਡ ਕੋਲ ਬਾਥਰੂਮ ਕਰਨ ਲਈ ਕਿਹਾ ਤੇ ਚੰਡੀਗ੍ਹੜ ਪੁਲਸ ਨੇ ਸੇਫ ਜਗਾ ਦੇਖ ਕੇ ਪੰਪ ਦੇ ਜੇਲ ਵੈਨ ਰੋਕ ਲਈ ਅਤੇ ਬਾਥਰੂਮ ਕਾਰਨ ਤੋਂ ਬਾਅਦ ਵਾਪਸ ਜਾਣ ਲੱਗੇ ਤਾ ਉਸ ਕੈਦੀ ਹੌਲਦਾਰ ਵਿਕਰਮ ਸਿੰਘ ਦੇ ਮੂੰਹ ਤੇ ਮੁਕਾ ਮਾਰ ਕੇ ਹਨੇਰੇ ਦਾ ਫਾਇਦਾ ਚੱਕ ਕੇ ਫਰਾਰ ਹੋ ਗਿਆ ਪੁਲਸ ਨੇ ਉਸ ਦਾ ਬਹੁਤ ਪਿੱਛਾ ਵੀ ਕੀਤਾ ਪਾਰ ਉਹ ਕਾਬੂ ਨਹੀਂ ਹੋਇਆ ਇਸ ਤੇ ਖੰਨਾ ਸਦਰ ਪੁਲਸ ਨੇ ਕਾਰਵਾਈ ਕਰਦੇ ਹੋਏ ਮੁਕਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।


Related News