ਕੋਰੋਨਾ ਦੇ ਮੱਦੇਨਜ਼ਰ 107 ਕੈਦੀਆਂ ਨੂੰ ਸਪੈਸ਼ਲ ਪੈਰੋਲ ਤੇ ਅਗਾਊਂ ਜ਼ਮਾਨਤ ''ਤੇ ਛੱਡਿਆ

Wednesday, May 26, 2021 - 03:21 PM (IST)

ਚੰਡੀਗੜ੍ਹ (ਸੰਦੀਪ) : ਕੋਰੋਨਾ ਇਨਫੈਕਸ਼ਨ ਤੋਂ ਬਚਾਅ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਗਠਿਤ ਕੀਤੀ ਗਈ ਹਾਈ ਪਾਵਰ ਕਮੇਟੀ ਦੇ ਹੁਕਮਾਂ ਤਹਿਤ ਪਿਛਲੇ 2 ਹਫ਼ਤਿਆਂ ਦੌਰਾਨ ਬੁੜੈਲ ਜੇਲ੍ਹ ਵਿਚ ਬੰਦ 107 ਕੈਦੀਆਂ ਨੂੰ ਸਪੈਸ਼ਲ ਪੈਰੋਲ ਅਤੇ ਵਿਸ਼ੇਸ਼ ਅਗਾਊਂ ਜ਼ਮਾਨਤ ’ਤੇ ਛੱਡਿਆ ਗਿਆ ਹੈ। ਸਟੇਟ ਲੀਗਲ ਸਰਵਿਸ ਕਮੇਟੀ ਦੇ ਐਗਜ਼ੀਕਿਊਟਿਵ ਚੇਅਰਮੈਨ ਅਤੇ ਹਾਈ ਪਾਵਰ ਕਮੇਟੀ ਦੇ ਚੇਅਰਮੈਨ ਜਸਟਿਸ ਜਸਵੰਤ ਸਿੰਘ ਨੂੰ ਬੁੜੈਲ ਜੇਲ੍ਹ ਦੇ ਸੁਪਰਡੈਂਟ ਵੱਲੋਂ ਕੈਦੀਆਂ ਨੂੰ ਪਹਿਲੇ ਪੜਾਅ ਵਿਚ ਸਪੈਸ਼ਲ ਪੈਰੋਲ ਅਤੇ ਵਿਸ਼ੇਸ਼ ਅਗਾਊਂ ਜ਼ਮਾਨਤ ’ਤੇ ਛੱਡੇ ਜਾਣ ਸਬੰਧੀ ਤਿਆਰ ਕੀਤੀ ਗਈ ਰਿਪੋਰਟ ਸੌਂਪੀ ਗਈ ਹੈ।

ਰਿਪੋਰਟ ਵਿਚ ਹਾਈ ਪਾਵਰ ਕਮੇਟੀ ਦੇ ਹੁਕਮਾਂ ਤਹਿਤ ਬੁੜੈਲ ਜੇਲ੍ਹ ਤੋਂ 2 ਹਫ਼ਤਿਆਂ ਦੌਰਾਨ ਛੱਡੇ ਗਏ ਕੈਦੀਆਂ ਦਾ ਪੂਰਾ ਬਿਓਰਾ ਪੇਸ਼ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਜੇਲ ਵਿਚ ਅੰਡਰ ਟ੍ਰਾਇਲ 77 ਕੈਦੀਆਂ ਨੂੰ ਇਸ ਯੋਜਨਾ ਤਹਿਤ ਛੱਡਿਆ ਗਿਆ ਹੈ, ਜਿਸ ਵਿਚ 50 ਨੂੰ ਵਿਸ਼ੇਸ਼ ਅਗਾਊਂ ਜ਼ਮਾਨਤ, 26 ਨੂੰ ਰੈਗੂਲਰ ਜ਼ਮਾਨਤ ਅਤੇ ਇਕ ਨੂੰ ਕਿਸੇ ਹੋਰ ਕਾਰਨ ਜ਼ਮਾਨਤ ’ਤੇ ਛੱਡਿਆ ਗਿਆ ਹੈ। ਉੱਥੇ ਹੀ ਦੂਜੇ ਪਾਸੇ ਜੇਲ੍ਹ ਵਿਚ ਸਜ਼ਾ ਕੱਟ ਰਹੇ 30 ਕੈਦੀਆਂ ਨੂੰ ਵਿਸ਼ੇਸ਼ ਪੈਰੋਲ ਅਤੇ ਰੈਗੂਲਰ ਜ਼ਮਾਨਤ ’ਤੇ ਛੱਡਿਆ ਗਿਆ ਹੈ।


Babita

Content Editor

Related News