ਬਾਰੂਦੀ ਹੱਥਗੋਲਾ ਚਬਾਉਣ ਨਾਲ ਉੱਡਿਆ ਮੱਝ ਦਾ ਜਬਾੜਾ, ਮੌਤ

01/01/2020 10:46:50 AM

ਨੰਗਲ : ਸਤਲੁਜ ਦਰਿਆ ਨੇੜੇ ਵਸੇ ਪਿੰਡ ਖੇੜਾ ਬਾਗ ਦੇ ਰਮੇਸ਼ ਚੰਦ ਦੀ ਮੱਝ ਵਲੋਂ ਬਾਰੂਦ ਨਾਲ ਬਣੇ ਦੇਸੀ ਹੱਥਗੋਲੇ ਨੂੰ ਚਬਾਉਣ ਕਾਰਨ ਉਸ ਦਾ ਹੇਠਲਾ ਜਬਾੜਾ ਉੱਡ ਗਿਆ, ਜਿਸ ਕਾਰਨ ਮੱਝ ਦੀ ਮੌਤ ਹੋ ਗਈ। ਪਿੰਡ ਸਵਾਮੀਪੁਰ ਦੇ ਸਰਪੰਚ ਸ਼ੋਬਿਤ ਕੁਮਾਰ ਦਾ ਕਹਿਣਾ ਹੈ ਕਿ ਖੇੜਾ ਬਾਗ ਦੇ ਰਮੇਸ਼ ਚੰਦ ਦੀ ਮੱਝ ਘਰ ਤੋਂ ਛੁੱਟ ਕੇ ਜੰਗਲੀ ਇਲਾਕੇ ਵੱਲ ਚਲੀ ਗਈ। ਮੱਝ ਨੇ ਘਾਹ ਦੇ ਚੱਕਰ 'ਚ ਬਾਰੂਦੀ ਹੱਥਗੋਲੇ ਨੂੰ ਹੀ ਚਬਾ ਲਿਆ ਅਤੇ ਇਸ ਨਾਲ ਉਸ ਦਾ ਜਬਾੜਾ ਹੀ ਉੱਡ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਸਰਪੰਚ ਨੇ ਕਿਹਾ ਕਿ ਪਿੰਡ ਸਤਲੁਜ ਦਰਿਆ ਦੇ ਕਿਨਾਰੇ 'ਤੇ ਵਸਿਆ ਹੋਇਆ ਹੈ ਅਤੇ ਇਹ ਪੂਰਾ ਇਲਾਕਾ ਵਾਈਲਡ ਲਾਈਫ ਸੈਂਚੂਰੀ ਐਲਾਨਿਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਵਾਈਲਡ ਲਾਈਫ ਸੈਂਚੂਰੀ ਇਲਾਕੇ 'ਚ ਸ਼ਿਕਾਰੀ ਸ਼ਿਕਾਰ ਖੇਡਦੇ ਹਨ। ਸ਼ਿਕਾਰੀ ਜੰਗਲੀ ਜੀਵਾਂ ਨੂੰ ਮਾਰਨ ਲਈ ਬੜੇ ਘਾਤਕ ਹਥਿਆਰਾ ਅਤੇ ਸਮਾਨ ਦਾ ਇਸਤੇਮਾਲ ਕਰ ਰਹੇ ਹਨ। ਬਾਰੂਦੀ ਹੱਥਗੋਲੇ 'ਤੇ ਰੋਕ ਹੋਣ ਦੇ ਬਾਵਜੂਦ ਸ਼ਿਕਾਰੀ ਇਨ੍ਹਾਂ ਦਾ ਇਸਤੇਮਾਲ ਕਰ ਰਹੇ ਹਨ। ਉਧਰ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਰਮੇਸ਼ ਚੰਦਰ ਨੂੰ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।


Babita

Content Editor

Related News