2017 'ਚ ਜਿੱਤਣ ਵਾਲੀ 'ਆਪ' ਨੂੰ ਮਿਲੇਗੀ ਸਖ਼ਤ ਟੱਕਰ, ਜਾਣੋ ਬੁਢਲਾਡਾ ਸੀਟ ਦਾ ਇਤਿਹਾਸ

Saturday, Feb 19, 2022 - 03:05 PM (IST)

2017 'ਚ ਜਿੱਤਣ ਵਾਲੀ 'ਆਪ' ਨੂੰ ਮਿਲੇਗੀ ਸਖ਼ਤ ਟੱਕਰ, ਜਾਣੋ ਬੁਢਲਾਡਾ ਸੀਟ ਦਾ ਇਤਿਹਾਸ

ਬੁਢਲਾਡਾ (ਵੈੱਬ ਡੈਸਕ) : ਬੁਢਲਾਡਾ ਯਾਨੀ ਚੋਣ ਕਮਿਸ਼ਨ ਦੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ-98। ਇਹ ਹਲਕਾ ਅਜਿਹਾ ਹੈ ਜਿੱਥੇ ਕਿਸੇ ਇਕ ਪਾਰਟੀ ਦਾ ਪ੍ਰਭਾਵ ਨਹੀਂ ਰਿਹਾ ਹੈ। ਜੇਕਰ 1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੇ ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ’ਚ ਇਕ ਵਾਰੀ ਸੀ. ਪੀ. ਈ. ਦਾ ਉਮੀਦਵਾਰ ਜਿੱਤ ਚੁੱਕਾ ਹੈ ਜਦਕਿ ਦੋ ਵਾਰ ਅਕਾਲੀ ਦਲ ਅਤੇ ਇਕ-ਇਕ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਜੇਤੂ ਰਹੀ ਹੈ। ਇਸ ਸੀਟ ’ਤੇ 1997 ਵਿਚ ਸੀ. ਪੀ. ਆਈ. ਜਦਕਿ 2002, 2012 ਵਿਚ ਅਕਾਲੀ, 2007 ਵਿਚ ਕਾਂਗਰਸ ਅਤੇ 2017 ਵਿਚ ਆਮ ਆਦਮੀ ਪਾਰਟੀ ਇਥੇ ਜੇਤੂ ਰਹਿ ਚੁੱਕੀ ਹੈ।

1997
ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਇਥੇ ਸੀ. ਪੀ. ਆਈ. ਅਤੇ ਅਕਾਲੀ ਦਲ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਸੀ. ਪੀ. ਆਈ. ਦੇ ਹਰਦੇਵ ਸਿੰਘ ਨੂੰ 47469 ਅਤੇ ਅਕਾਲੀ ਦਲ ਦੇ ਹਰਬੰਤ ਸਿੰਘ ਨੂੰ 41020 ਵੋਟਾਂ ਹਾਸਲ ਹੋਈਆਂ ਅਤੇ ਸੀ. ਪੀ. ਆਈ. 6449 ਦੇ ਫਕ ਨਾਲ ਜੇਤੂ ਰਹੀ।

2002
2002 ’ਚ ਮੁਕਾਬਲਾ ਫਿਰ ਅਕਾਲੀ ਦਲ ਤੇ ਸੀ. ਪੀ. ਆਈ. ਵਿਚਾਲੇ ਹੀ ਰਿਹਾ, ਜਿਸ ਵਿਚ ਅਕਾਲੀ ਦਲ ਦੇ ਹਰਬੰਤ ਸਿੰਘ ਨੂੰ 44184, ਜਦਕਿ ਸੀ. ਪੀ. ਆਈ. ਦੇ ਹਰਦੇਵ ਸਿੰਘ ਨੂੰ 29384 ਵੋਟਾਂ ਪਈਆਂ। ਇਸ ਵਾਰ ਅਕਾਲੀ ਦਲ 14800 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਿਹਾ।

2007
2007 ’ਚ ਕਾਂਗਰਸ ਦਾ ਪੱਲਾ ਭਾਰੀ ਰਿਹਾ। ਕਾਂਗਰਸ ਦੇ ਮੰਗਤ ਰਾਏ ਬਾਂਸਲ ਨੂੰ ਰਿਕਾਰਡ 56271 ਵੋਟ ਪਏ ਅਤੇ ਅਕਾਲੀ ਦਲ ਦੇ ਹਰਬੰਤ ਸਿੰਘ ਨੂੰ 43456 ਵੋਟਾਂ ਪਈਆਂ ਅਤੇ ਕਾਂਗਰਸ ਦੇ ਮੰਗਤ ਰਾਏ 12815 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ।

2012
2012 ਵਿਚ ਅਕਾਲੀ ਦਲ ਨੇ ਮੁੜ ਇਸ ਸੀਟ ’ਤੇ ਜਿੱਤ ਹਾਸਲ ਕੀਤੀ। ਅਕਾਲ ਦਲ ਦੇ ਚਤਿਨ ਸਿੰਘ ਨੂੰ 51504 ਅਤੇ ਕਾਂਗਰਸ ਦੇ ਸਤਪਾਲ ਸਿੰਘ ਨੂੰ 45056 ਮਿਲੀਆਂ। ਇਨ੍ਹਾਂ ਚੋਣਾਂ ’ਚ ਅਕਾਲੀ ਦਲ 6448 ਵੋਟਾਂ ਦੇ ਫਰਕ ਨਾਲ ਜੇਤੂ ਰਿਹਾ।

2017
2017 ਵਿਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ ਦੋਵਾਂ ਰਿਵਾਇਤੀ ਪਾਰਟੀਆਂ ਨੂੰ ਪਛਾੜਦੀ ਹੋਈ, ਇਥੇ ਜੇਤੂ ਰਹੀ। ਪਹਿਲੀ ਵਾਰ ਚੋਣ ਮੈਦਾਨ ’ਚ ਉਤਰੇ ਆਮ ਆਦਮੀ ਪਾਰਟੀ ਦੇ ਬੁੱਧਰਾਮ ਨੂੰ ਰਿਕਾਰਡ ਤੋੜ 52265 ਵੋਟਾਂ ਪਈਆਂ ਜਦਕਿ ਕਾਂਗਰਸ ਦੀ ਰਣਜੀਤ ਕੌਰ ਭੱਟੀ 50989 ਵੋਟਾਂ ਹੀ ਹਾਸਲ ਕਰ ਸਕੀ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਦੇ ਨਿਸ਼ਾਨ ਸਿੰਘ 50477 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ ਅਤੇ ‘ਆਪ’ 1276 ਵੋਟਾਂ ਦੇ ਮਾਮੂਲੀ ਫਰਕ ਨਾਲ ਜੇਤੂ ਰਹੀ। 

PunjabKesari
 

2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਬੁਢਲਾਡਾ ਤੋਂ ਕਾਂਗਰਸ ਨੇ ਰਣਬੀਰ ਕੌਰ ਮੀਆ, ਆਮ ਆਦਮੀ ਪਾਰਟੀ ਨੇ ਪ੍ਰਿੰਸੀਪਲ ਬੁੱਧ ਰਾਮ, ਅਕਾਲੀ ਦਲ ਨੇ ਨਿਸ਼ਾਨ ਸਿੰਘ, ਸੰਯੁਕਤ ਸਮਾਜ ਮੋਰਚੇ ਨੇ ਕ੍ਰਿਸ਼ਾਨ ਚੌਹਾਨ ਅਤੇ ਪੰਜਾਬ ਲੋਕ ਕਾਂਗਰਸ ਸੂਬੇਦਾਰ ਭੋਲਾ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ।

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸੀਟ ’ਤੇ ਕੁਲ 195170 ਵੋਟਰ ਹਨ, ਜਿਨ੍ਹਾਂ 'ਚ 91456 ਪੁਰਸ਼, 103710 ਔਰਤਾਂ ਅਤੇ 4 ਥਰਡ ਜੈਂਡਰ ਹਨ।


author

Manoj

Content Editor

Related News