ਪੰਜਾਬ ਬਜਟ ਸੈਸ਼ਨ : ਮੁੱਖ ਮੰਤਰੀ ਵੱਲੋਂ ਅੱਜ ਸਰਵ ਪਾਰਟੀ ਵਿਧਾਇਕਾਂ ਨੂੰ ਖਾਣੇ ਦਾ ਸੱਦਾ
Wednesday, Mar 21, 2018 - 01:38 PM (IST)

ਚੰਡੀਗੜ੍ਹ (ਰਮਨਦੀਪ ਸੋਢੀ) : ਪੰਜਾਬ ਵਿਧਾਨ ਸਭਾ 'ਚ ਬਜਟ ਸੈਸ਼ਨ ਦੀ ਚੱਲ ਰਹੀ ਦੂਜੇ ਦਿਨ ਦੀ ਕਾਰਵਾਈ ਅੱਜ ਦੋ ਸ਼ਿਫਟਾਂ ਵਿਚ ਚੱਲੇਗੀ। ਪਹਿਲਾ ਸੈਸ਼ਨ ਢਾਈ ਵਜੇ ਤੱਕ ਹੋਵੇਗਾ ਜਦਕਿ ਦੂਸਰਾ ਸੈਸ਼ਨ ਸਾਢੇ ਤਿੰਨ ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਚੱਲੇਗਾ। ਪਹਿਲੇ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ, ਸਮੂਹ ਅਫਸਰਾਂ ਅਤੇ ਪੱਤਰਕਾਰਾਂ ਲਈ ਲੰਚ ਵੀ ਰੱਖਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਮਾਨਯੋਗ ਸਪੀਕਰ ਵੱਲੋਂ ਆਫ ਦਾ ਰਿਕਾਰਡ ਇਨਫਰਮੇਸ਼ਨ ਵਜੋਂ ਸਦਨ ਅੰਦਰ ਦਿੱਤੀ ਗਈ।