ਬੁੱਢੇ ਦਰਿਆ ''ਚ ਡੁੱਬੇ ਚਾਚੇ-ਭਤੀਜੇ ਦਾ ਕੋਈ ਸੁਰਾਗ ਨਹੀਂ

07/18/2018 11:13:35 AM

ਲੁਧਿਆਣਾ (ਮਹੇਸ਼) : ਬੁੱਢੇ ਦਰਿਆ 'ਚ ਡੁੱਬੇ ਚਾਚਾ-ਭਤੀਜੇ ਦਾ  36 ਘੰਟਿਆਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ। ਮਾਮਲਾ ਗਰੀਬ ਤਬਕੇ ਨਾਲ ਜੁੜਿਆ ਹੋਣ ਕਾਰਨ ਜ਼ਿਲਾ ਪ੍ਰਸ਼ਾਸਨ ਵੀ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ, ਜਦੋਂ ਕਿ ਮੰਗਲਵਾਰ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਦਿਨ ਭਰ ਬੁੱਢੇ ਦਰਿਆ ਕੋਲ ਡੇਰਾ ਲਈ ਬੈਠੇ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬਰਾਦਰੀ ਦੇ 2 ਦਰਜਨ ਦੇ ਕਰੀਬ ਵਿਅਕਤੀ ਉਨ੍ਹਾਂ ਨੂੰ ਲੱਭਣ 'ਚ ਲੱਗੇ ਹੋਏ ਹਨ। ਹਾਲਾਂਕਿ ਹੁਣ ਦੋਹਾਂ ਦੇ ਬਚਣ ਦੀ ਕੋਈ ਆਸ ਨਹੀਂ ਰਹੀ ਹੈ, ਫਿਰ ਵੀ ਪਰਿਵਾਰ ਵਾਲੇ ਉਨ੍ਹਾਂ ਦੀ ਸਲਾਮਤੀ ਲਈ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਚਾਚਾ ਨਰੇਸ਼ ਤੇ ਭਤੀਜਾ ਭੋਲਾ ਕੂੜਾ ਚੁਗਣ ਦੌਰਾਨ ਪਿੰਡ ਬਾਰਨਹਾੜਾ ਸਥਿਤ ਬੁੱਢੇ ਦਰਿਆ 'ਚ ਡੁੱਬ ਗਏ ਸਨ। ਪੀ. ਏ. ਯੂ. ਦੀ ਵਧੀਕ ਮੁਖੀ ਐੱਸ. ਆਈ. ਮਨਜਿੰਦਰ ਕੌਰ ਨੇ ਦੱਸਿਆ ਕਿ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।


Related News