ਵੱਡੀ ਖ਼ਬਰ: 13 ਲੋਕ ਸਭਾ ਸੀਟਾਂ ''ਤੇ ਇਕੱਲੇ ਚੋਣਾਂ ਲੜੇਗੀ ਬਸਪਾ (ਵੀਡੀਓ)

Friday, Mar 22, 2024 - 10:37 PM (IST)

ਵੱਡੀ ਖ਼ਬਰ: 13 ਲੋਕ ਸਭਾ ਸੀਟਾਂ ''ਤੇ ਇਕੱਲੇ ਚੋਣਾਂ ਲੜੇਗੀ ਬਸਪਾ (ਵੀਡੀਓ)

ਜਲੰਧਰ (ਰਮਨਦੀਪ ਸਿੰਘ ਸੋਢੀ) - ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਹੋਈ ਇਕ ਮੀਟਿੰਗ ਵਿੱਚ ਵੱਡਾ ਐਲਾਨ ਕੀਤਾ ਗਿਆ ਹੈ। ਇਸ ਮੀਟਿੰਗ ਵਿਚ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਲੈ ਕੇ ਮੰਥਨ ਕੀਤਾ ਗਿਆ। ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਵੱਲੋਂ ਵੱਡਾ ਬਿਆਨ ਦਿੰਦਿਆਂ ਕਿਹਾ ਗਿਆ ਕਿ 13 ਲੋਕ ਸਭਾ ਸੀਟਾਂ 'ਤੇ ਬਹੁਜਨ ਸਮਾਜ ਪਾਰਟੀ ਇੱਕਲਿਆਂ ਚੋਣ ਲੜੇਗੀ। ਹਰ ਲੋਕ ਸਭਾ ਸੀਟ ਤੋਂ ਪੈਨਲ ਕੀਤੇ ਉਮੀਦਵਾਰਾਂ ਦੇ ਨਾਵਾਂ 'ਤੇ ਵਿਸਥਾਰ ਨਾਲ ਪਾਰਟੀ ਲੀਡਰਸ਼ਿਪ ਨਾਲ ਚਰਚਾ ਕੀਤੀ ਅਤੇ 31 ਮਾਰਚ ਤੱਕ ਪਾਰਟੀ ਲੀਡਰਸ਼ਿਪ ਨੂੰ ਪੈਨਲ ਦੇ ਨਾਵਾਂ ਵਿੱਚੋਂ ਇੱਕ ਉਮੀਦਵਾਰ 'ਤੇ ਆਮ ਰਾਏ ਬਣਾਉਣ ਦਾ ਸਮਾਂ ਦਿੱਤਾ। ਹਾਲਾਂਕਿ ਇਸ ਮੌਕੇ ਬਹੁਗਿਣਤੀ ਲੋਕ ਸਭਾਵਾਂ ਦੀ ਲੀਡਰਸ਼ਿਪ ਨੇ ਉਮੀਦਵਾਰ ਦੀ ਚੋਣ ਲਈ ਹਾਈ ਕਮਾਂਡ ਨੂੰ ਅਖਤਿਆਰ ਦਿੱਤੇ।

ਇਹ ਵੀ ਪੜ੍ਹੋ- ਰਾਊਜ ਐਵੇਨਿਊ ਕੋਰਟ ਦੇ ਫੈਸਲੇ ਤੋਂ ਬਾਅਦ ਕੇਜਰੀਵਾਲ ਨੇ CM ਅਹੁਦੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Inder Prajapati

Content Editor

Related News