ਬਸਪਾ ਵੱਲੋਂ ਚਾਰ ਸੰਭਾਵੀ ਉਮੀਦਵਾਰਾਂ ਦਾ ਐਲਾਨ

07/22/2021 12:09:40 AM

ਚੰਡੀਗੜ੍ਹ- ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਬੀਬੀ ਮਾਇਆਵਤੀ ਦੀ ਪ੍ਰਵਾਨਗੀ ਤੋਂ ਬਾਅਦ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਚਾਰ ਸੰਭਾਵੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਨਵਾਂਸ਼ਹਿਰ ਤੋਂ ਡਾ. ਨਛੱਤਰ ਸਿੰਘ ਅਤੇ ਪਾਇਲ (ਐੱਸ.ਸੀ.) ਡਾ. ਜਸਪ੍ਰੀਤ ਸਿੰਘ, ਬੱਸੀ ਪਠਾਣਾ (ਐੱਸ.ਸੀ.) ਐਡਵੋਕੇਟ ਸ਼ਿਵ ਕਲਿਆਣ, ਕਰਤਾਰਪੁਰ (ਐੱਸ. ਸੀ.) ਬਲਵਿੰਦਰ ਕੁਮਾਰ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ। ਇਨ੍ਹਾਂ ਨੂੰ ਹੀ ਅਗਲੀਆਂ ਚੋਣਾਂ ਵਿੱਚ ਉਮੀਦਵਾਰ ਵੱਜੋਂ ਉਤਾਰਿਆ ਜਾਵੇਗਾ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਸਿੱਧੂ ਦੇ ਹੱਕ ’ਚ ਨਿੱਤਰੇ 60 ਵਿਧਾਇਕ, ਕੈਪਟਨ ਨੂੰ ਲਿਖੀ ਚਿੱਠੀ

ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਬੈਨੀਵਾਲ ਨੇ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਹਰ ਪੰਦਰਾਂ ਦਿਨਾਂ ਬਾਅਦ ਸੰਭਾਵੀ ਚਾਰ-ਚਾਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗਠਜੋੜ 85 ਸੀਟਾਂ 'ਤੇ ਜਿੱਤ ਹਾਸਲ ਕਰੇਗਾ ਅਤੇ ਸੂਬੇ ਵਿਚ ਗੱਠਜੋੜ ਸਰਕਾਰ ਬਣੇਗੀ। 

ਇਹ ਵੀ ਪੜ੍ਹੋ-  ਸੁਨੀਲ ਜਾਖੜ ਦਾ ਇੱਕ ਹੋਰ ਖੁੱਸਿਆ ਅਹੁਦਾ, ਕਿੱਕੀ ਢਿੱਲੋਂ ਦਾ ਭਰਾ ਵੀ ਕੀਤਾ ਲਾਂਭੇ

ਪੰਜਾਬ  ਬਸਪਾ ਇੰਚਾਰਜ ਨੇ ਨਵਜੋਤ ਸਿੰਘ ਸਿੱਧੂ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਉਹ ਪਾਰਟੀ ਲੋਕਾਂ ਨਾਲ ਕੀ ਵਿਚਰੇਗੀ ਜਿਨ੍ਹਾਂ ਨੇ ਆਪਣਾ ਪ੍ਰਧਾਨ ਹੀ ਚੁਲਬੁਲਾ ਲਗਾਇਆ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਜੇਕਰ ਕਾਂਗਰਸ ਚੋਣਾਂ ਲੜਦੀ ਹੈ ਤਾਂ ਮਹਿਜ਼ 15 ਸੀਟਾਂ ਹੀ ਜਿੱਤੇਗੀ ਪਰ ਹੁਣ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਤੋਂ ਬਾਅਦ ਕਾਂਗਰਸ ਹੱਥ ਸਿਰਫ ਦੱਸ ਸੀਟਾਂ ਹੀ ਆਉਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਵੀ ਪੰਜਾਬ ਵਿਚ ਕਰੀਅਰ ਸਮਾਪਤ ਹੋ ਗਿਆ ਹੈ।


 


Bharat Thapa

Content Editor

Related News