ਅਟਾਰੀ ਸਰਹੱਦ ’ਤੇ BSF ਨੇ 2 ਪਾਕਿ ਘੁਸਪੈਠੀਏ ਕੀਤੇ ਢੇਰ, ਹਥਿਆਰ ਵੀ ਬਰਾਮਦ

Thursday, Dec 17, 2020 - 09:27 AM (IST)

ਅਟਾਰੀ ਸਰਹੱਦ ’ਤੇ BSF ਨੇ 2 ਪਾਕਿ ਘੁਸਪੈਠੀਏ ਕੀਤੇ ਢੇਰ, ਹਥਿਆਰ ਵੀ ਬਰਾਮਦ

ਨਵੀਂ ਦਿੱਲੀ (ਭਾਸ਼ਾ) : ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਨੇ ਪੰਜਾਬ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ 2 ਪਾਕਿਸਤਾਨੀ ਹਥਿਆਰਬੰਦ ਘੁਸਪੈਠੀਏ ਢੇਰ ਕਰ ਦਿੱਤੇ। ਬੀ.ਐਸ.ਐਫ. ਦੇ ਇਕ ਬੁਲਾਰੇ ਨੇ ਦੱਸਿਆ ਕਿ ਬਲ ਨੂੰ ਭਾਰਤੀ ਖੇਤਰ ਵਿਚ ਸਰਹੱਦ ਉੱਤੇ ਲੱਗੀ ਕੰਢਿਆਲੀ ਤਾਰ ਕੋਲ ਸ਼ੱਕੀ ਗਤੀਵਿਧੀ ਦਾ ਪਤਾ ਲੱਗਾ, ਜਿਸ ਦੇ ਬਾਅਦ ਬੁੱਧਵਾਰ ਦੇਰ ਰਾਤ ਕਰੀਬ 2 ਵੱਜ ਕੇ 20 ਮਿੰਟ ’ਤੇ ਅੰਮ੍ਰਿਤਸਰ ਵਿਚ ਰਾਜਾਤਾਲ ਸਰਹੱਦ ਚੌਕੀ ਦੇ ਨਜ਼ਦੀਕ ਦੋਵਾਂ ਨੂੰ ਢੇਰ ਕਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਦੀ ਤਲਾਸ਼ੀ ਦੇ ਬਾਅਦ ਇਕ ਏ.ਕੇ.-56 ਰਾਈਫਲ, ਇਕ ਹੋਰ ਅਰਧ ਆਟੋਮੈਟਿਕ ਰਾਈਫਲ, ਇਕ ਪਿਸਟਲ, 90 ਗੋਲੀਆਂ, 5 ਮੈਗਜੀਨ ਅਤੇ ਕਰੀਬ 10 ਫੁੱਟ ਦੇ 2 ਪੀ.ਵੀ.ਸੀ. ਪਾਇਪ ਬਰਾਮਦ ਕੀਤੇ ਗਏ, ਜਿਨ੍ਹਾਂ ਦਾ ਆਮਤੌਰ ’ਤੇ ਇਸਤੇਮਾਲ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੇ ਪੈਕੇਟ ਭੇਜਣ ਲਈ ਕੀਤਾ ਜਾਂਦਾ ਹੈ।


author

cherry

Content Editor

Related News