ਪੰਜਾਬ ਸਰਹੱਦ 'ਤੇ ਬੀ. ਐੱਸ. ਐੱਫ਼. ਨੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ
Tuesday, Jan 03, 2023 - 11:15 AM (IST)

ਅੰਮ੍ਰਿਤਸਰ/ਅਜਨਾਲਾ (ਗੁਰਜੰਟ,ਨੀਰਜ)- ਅੰਮ੍ਰਿਤਸਰ ਜ਼ਿਲ੍ਹੇ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਕਸਬਾ ਰਮਦਾਸ ਨੇੜੇ ਭਾਰਤ-ਪਾਕਿਸਤਾਨ ਸਰਹੱਦ ਤੋਂ ਭਾਰਤ ਵੱਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਘੁਸਪੈਠੀਏ ਨੂੰ ਬੀ.ਐੱਸ.ਐਫ਼ ਦੀ 73 ਬਟਾਲੀਅਨ ਦੇ ਜਵਾਨ ਵੱਲੋਂ ਢੇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਆਪ' ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਪੁੱਤ ਨੇ ਨਵੇਂ ਸਾਲ ਦੀ ਪਾਰਟੀ 'ਚ ਚਲਾਈ ਗੋਲ਼ੀ, ਮਚੀ ਹਫ਼ੜਾ-ਦਫ਼ੜੀ
ਜਾਣਕਾਰੀ ਮੁਤਾਬਕ ਬੀਤੀ ਰਾਤ 8 ਵਜੇ ਦੇ ਕਰੀਬ ਰਮਦਾਸ ਨੇੜੇ ਹਿੰਦ ਪਾਕਿ ਬਾਰਡਰ ਦੀ ਓ.ਪੀ ਨੰਬਰ 1 ਤੇ ਤਾਇਨਾਤ ਹੌਲਦਾਰ ਗੁਲਾਮ ਐੱਮ.ਡੀ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਇਕ ਸ਼ੱਕੀ ਵਿਅਕਤੀ ਨੂੰ ਭਾਰਤ ਵਾਲੇ ਪਾਸੇ ਆਉਂਦਾ ਦੇਖਿਆ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਹੌਲਦਾਰ ਗੁਲਾਮ ਐੱਮ.ਡੀ ਨੇ ਆਪਣੀ ਰਾਈਫ਼ਲ ਨਾਲ 3 ਰਾਉਂਡ ਫ਼ਾਇਰ ਕਰਕੇ ਉਸਨੂੰ ਉਥੇ ਹੀ ਮਾਰ ਮੁਕਾਇਆ। ਮਰੇ ਹੋਏ ਘੁਸਪੈਠੀਏ ਨੇ ਖਾਕੀ ਪੈਂਟ, ਨੀਲੀ ਕੋਟੀ ਤੇ ਲਾਈਨਾਂ ਵਾਲੀਆਂ ਜੁਰਾਬਾਂ ਪਹਿਨੀਆਂ ਹੋਈਆਂ ਸਨ, ਜਿਸਦੇ ਕੋਲ ਆਪਣਾ ਇਕ ਹਥਿਆਰ ਵੀ ਸੀ।
ਇਹ ਵੀ ਪੜ੍ਹੋ- ਨਵੇਂ ਸਾਲ ਦੀ ਆਮਦ ਮੌਕੇ ਭਾਰਤੀ ਸਰਹੱਦ 'ਤੇ ਮੋੜ ਡਰੋਨ ਨੇ ਦਿੱਤੀ ਦਸਤਕ, BSF ਨੇ ਕੀਤੀ ਤਾਬੜਤੋੜ ਫ਼ਾਇਰਿੰਗ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।