BSF ਦੀ ਵੱਡੀ ਕਾਰਵਾਈ, 200 ਡਰੋਨ, 1500 ਕਰੋੜ ਦੀ ਹੈਰੋਇਨ ਸਣੇ 203 ਸਮੱਗਲਰ ਗ੍ਰਿਫ਼ਤਾਰ

Thursday, Oct 16, 2025 - 11:15 AM (IST)

BSF ਦੀ ਵੱਡੀ ਕਾਰਵਾਈ,  200 ਡਰੋਨ, 1500 ਕਰੋੜ ਦੀ ਹੈਰੋਇਨ ਸਣੇ 203 ਸਮੱਗਲਰ ਗ੍ਰਿਫ਼ਤਾਰ

ਅੰਮ੍ਰਿਤਸਰ (ਨੀਰਜ)-ਇਕ ਪਾਸੇ ਜਿੱਥੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਹੈਰੋਇਨ, ਹਥਿਆਰਾਂ ਦੀ ਸਮੱਗਲਿੰਗ ਅਤੇ ਡਰੋਨ ਦੀ ਮੂਵਮੈਨ ਨੂੰ ਰੋਕਣ ਦਾ ਦਾਅਵਾ ਕਰਦੀਆਂ ਹਨ, ਉੱਥੇ ਬੀ. ਐੱਸ. ਐੱਫ. ਵਲੋਂ ਜਾਰੀ ਕੀਤੇ ਗਏ ਅੰਕੜੇ ਕੁਝ ਹੋਰ ਹੀ ਬਿਆਨ ਕਰ ਰਹੇ ਹਨ। ਜਾਣਕਾਰੀ ਅਨੁਸਾਰ ਪਿਛਲੇ 10 ਮਹੀਨਿਆਂ ਦੌਰਾਨ ਬੀ. ਐੱਸ. ਐੱਫ. ਨੇ ਹੁਣ ਤੱਕ 203 ਡਰੋਨ ਫੜੇ ਹਨ। ਇੰਨਾ ਹੀ ਨਹੀਂ ਲਗਭਗ 300 ਕਿਲੋ ਹੈਰੋਇਨ ਜਿਸ ਦੀ ਕੌਮਾਂਤਰੀ ਮਾਰਕੀਟ ਵਿਚ ਕੀਮਤ 1500 ਕਰੋੜ ਰੁਪਏ ਹੈ, ਜ਼ਬਤ ਕੀਤੀ ਗਈ ਹੈ।

ਇਹ ਵੀ ਪੜ੍ਹੋ- ਫੌਜੀ ਨੇ 6 ਸਾਲ ਤੱਕ ਔਰਤ ਦੀ ਰੋਲੀ ਪੱਤ, ਵਿਆਹ ਦੀ ਗੱਲ ਕਰਨ 'ਤੇ ਦਿੱਤੀ ਧਮਕੀ, ਕਿਹਾ- 'ਬੰਦੇ ਮਾਰਨਾ ਰੋਜ਼ ਦਾ ਕੰਮ ਹੈ'

ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਵਿਚ ਬੀ. ਐੱਸ. ਐੱਫ. ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਨਾਲ ਮਿਲ ਕੇ ਵੱਡੇ ਆਪ੍ਰੇਸ਼ਨ ਚਲਾਏ, ਜਿਸ ਵਿਚ ਹੁਣ ਤੱਕ 203 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਕੇਸਾਂ ਵਿਚ ਜਾਂਚ ਐੱਨ. ਸੀ. ਬੀ, ਏ. ਐੱਨ. ਟੀ. ਐੱਫ ਅਤੇ ਪੰਜਾਬ ਪੁਲਸ ਵਲੋਂ ਕੀਤੀ ਜਾ ਰਹੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਵਿਦੇਸ਼ਾਂ ਵਿੱਚ ਬੈਠੇ ਸਮੱਗਲਰ ਹੀ ਆਪਣੇ ਗੁਰਗਿਆਂ ਰਾਹੀਂ ਹੈਰੋਇਨ, ਹਥਿਆਰਾਂ ਅਤੇ ਐਕਸਪਲੋਸਿਵ ਨੂੰ ਭਾਰਤ ਵਿਚ ਭੇਜੇ ਗਏ ਹਨ ਤਾਂ ਕਿ ਮੁੱਖ ਤੌਰ ਨਾਲ ਪੰਜਾਬ ਵਿਚ ਮਾਹੌਲ ਖਰਾਬ ਕੀਤਾ ਜਾ ਸਕੇ। ਗੈਂਗਸਟਰ ਅਤੇ ਅਸਮਾਜਿਕ ਅਨਸਰਾਂ ਨੂੰ ਵੀ ਇੰਨਾਂ ਸ਼ਰਾਰਤੀ ਤੱਤਾਂ ਵਲੋਂ ਹਥਿਆਰ ਸਪਲਾਈ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ-ਜਲੰਧਰ ਵਾਸੀਆਂ ਲਈ ਵੱਡੀ ਅਪਡੇਟ! ਰੋਜ਼ ਕੱਟੇ ਜਾ ਰਹੇ 200 ਈ-ਚਾਲਾਨ, 4 ਚੌਕਾਂ 'ਚ ਐਕਟਿਵ ਹੋਇਆ ਸਿਸਟਮ

ਏ. ਕੇ.-47 ਰਾਈਫਲਾਂ ਦਾ ਆਉਣਾ ਵੱਡੀ ਗੈਂਗਵਾਰ ਦਾ ਡਰ

ਪਿਛਲੇ ਮਹੀਨੇ ਦੌਰਾਨ ਬੀ. ਐੱਸ. ਐੱਫ., ਪੰਜਾਬ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਵੱਡੀ ਮਾਤਰਾ ਵਿੱਚ ਏ. ਕੇ-47 ਰਾਈਫਲਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਵਰਤੋਂ ਪੰਜਾਬ ਵਿਚ ਮਾਹੌਲ ਨੂੰ ਵਿਗਾੜਨ ਅਤੇ ਗੈਂਗਸਟਾਰਾਂ ਦੀ ਆਪਸੀ ਲੜਾਈ ਵਿਚ ਵਰਤੋਂ ਕੀਤੀਆ ਜਾਣੀਆਂ ਸੀ। ਹਾਲਾਂਕਿ ਹੁਣ ਤੱਕ ਕਿੰਨੀਆਂ ਏ. ਕੇ.-47 ਰਾਈਫਲਾਂ ਨਿਕਲ ਚੁੱਕੀਆਂ ਹਨ, ਇਸ ਬਾਰੇ ਸੁਰੱਖਿਆ ਏਜੰਸੀਆਂ ਨੂੰ ਵੀ ਜਾਣਕਾਰੀ ਨਹੀਂ ਹੈ ਪਰ ਜਿੰਨੀਆਂ ਰਾਈਫਲਾਂ ਹੁਣ ਤੱਕ ਫੜੀਆਂ ਜਾ ਚੁੱਕੀਆਂ ਹਨ, ਉਸ ਨਾਲ ਮਾਹੌਲ ਖਰਾਬ ਆਸਾਨੀ ਨਾਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਕਾਫਲੇ ਨਾਲ ਵਾਪਰਿਆ ਵੱਡਾ ਹਾਦਸਾ, ਭਿਆਨਕ ਬਣੇ ਹਾਲਾਤ

ਵਿਸਫੋਟਕ ਅਤੇ ਆਈਸ ਡਰੱਗਜ਼ ਦਾ ਨਵਾਂ ਰੁਝਾਨ

ਪਿਛਲੇ ਕੁਝ ਮਹੀਨਿਆਂ ਵਿਚ ਉੱਚ ਵਿਸਫੋਟਕ ਅਤੇ ਆਈਸ ਡਰੱਗਜ਼ ਵੀ ਭਾਰਤ-ਪਾਕਿਸਤਾਨ ਸਰਹੱਦ ’ਤੇ ਆਉਣੇ ਸ਼ੁਰੂ ਹੋ ਗਏ ਹਨ। ਵੱਡੇ-ਵੱਡੇ ਗੁਪਤ ਫੰਕਸ਼ਨਾਂ ਵਿਚ ਆਈਸ ਡਰੱਗਜ਼ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉੱਚ ਵਿਸਫੋਟਕਾਂ ਦੀ ਵਰਤੋਂ ਧਮਾਕੇ ਕਰਨ ਅਤੇ ਦਹਿਸ਼ਤ ਫੈਲਾਉਣ ਲਈ ਕੀਤੀ ਜਾਂਦੀ ਹੈ। ਇਸ ਮਾਮਲੇ ਵਿਚ ਵੀ ਇਹ ਅਜੇ ਵੀ ਸਪੱਸ਼ਟ ਨਹੀਂ ਹੈ ਕਿ ਵਿਸਫੋਟਕ ਕਿਸ ਨੇ ਪ੍ਰਾਪਤ ਕੀਤੇ ਸਨ ਅਤੇ ਉਨ੍ਹਾਂ ਦਾ ਵਰਤੋਂ ਕਿੱਥੇ ਹੋਣੀ ਸੀ। ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਦੇ ਪੁਲਸ ਸਟੇਸ਼ਨਾਂ ’ਤੇ ਹੋਏ ਬੰਬ ਧਮਾਕੇ ਦਰਸਾਉਂਦੇ ਹਨ ਕਿ ਵਿਸਫੋਟਕਾਂ ਨੂੰ ਧਮਾਕਿਆਂ ਲਈ ਵਰਤਣ ਦਾ ਇਰਾਦਾ ਸੀ। ਫਿਲਹਾਲ ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ-ਪਹਿਲੇ ਸਥਾਨ 'ਤੇ ਫਿਰ ਅੰਮ੍ਰਿਤਸਰ, AQI ਨੇ ਕੀਤਾ ਹੈਰਾਨ

ਐਂਟੀ-ਡਰੋਨ ਸਿਸਟਮ ਨੂੰ ਹੋਰ ਜ਼ਿਆਦਾ ਮਜ਼ਬੂਤ ​​ਕਰਨ ਦੀ ਲੋੜ

ਹਾਲਾਂਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਐਂਟੀ-ਡਰੋਨ ਸਿਸਟਮ ਲਗਾਏ ਹਨ ਪਰ ਚੱਲ ਰਹੀ ਡਰੋਨ ਮੂਵਮੈਂਟ ਐਂਟੀ-ਡਰੋਨ ਸਿਸਟਮ ਨੂੰ ਹੋਰ ਮਜ਼ਬੂਤ ​​ਕਰਨ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ। ਡਰੋਨ ਮੂਵਮੈਂਟ ਦੀ ਸਥਿਤੀ ਅਜਿਹੀ ਹੈ ਕਿ ਭਾਰਤੀ ਕੈਂਪ ਵਿੱਚ ਸਮੱਗਲਰ ਨਾ ਸਿਰਫ਼ ਪਿਸਤੌਲ ਅਤੇ ਏ. ਕੇ-47 ਆਯਾਤ ਕਰ ਰਹੇ ਹਨ, ਸਗੋਂ ਡਰੋਨ ਰਾਹੀਂ ਪਿਸਤੌਲਾਂ ਦੇ ਪੁਰਜ਼ੇ ਵੀ ਮੰਗਵਾਕਰ ਰਹੇ ਹਨ।

ਇਹ ਵੀ ਪੜ੍ਹੋ-ਅੰਮ੍ਰਿਤਸਰ ਤੜਕੇ ਵਾਪਰੀ ਵੱਡੀ ਘਟਨਾ, SBI ਬੈਂਕ ਨੂੰ ਲੱਗੀ ਅੱਗ, ਦਸਤਾਵੇਜ਼ ਤੇ ਹੋਰ ਸਾਮਾਨ ਹੋਇਆ ਸੁਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News