ਕੰਡਿਆਲੀ ਤਾਰ ਨੇੜੇ ਘੁੰਮਦੇ ਇਕ ਵਿਅਕਤੀ ਨੂੰ ਬੀ. ਐੱਸ. ਐੱਫ ਨੇ ਕੀਤਾ ਕਾਬੂ

Tuesday, Sep 01, 2020 - 01:35 PM (IST)

ਕੰਡਿਆਲੀ ਤਾਰ ਨੇੜੇ ਘੁੰਮਦੇ ਇਕ ਵਿਅਕਤੀ ਨੂੰ ਬੀ. ਐੱਸ. ਐੱਫ ਨੇ ਕੀਤਾ ਕਾਬੂ

ਗੁਰਦਾਸਪੁਰ (ਵਿਨੋਦ) : ਬੀ. ਐੱਸ. ਐੱਫ ਵੱਲੋਂ ਸਰਹੱਦ ਚੱaਕਰੀ ਪੋਸਟ ਨੇੜਿਉ ਕੰਡਿਆਲੀ ਤਾਰ ਨੇੜੇ ਘੁੰਮਦੇ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਬੀ. ਐੱਸ. ਐੱਫ ਦੇ ਜਵਾਨਾਂ ਨੇ ਦੱਸਿਆ ਕਿ ਉਕਤ ਵਿਅਕਤੀ ਸਰਹੱਦ ਦੇ ਨਾਲ ਲੱਗਦੇ ਕਮਾਦ ਦੇ ਖੇਤਾਂ 'ਚ ਸਵੇਰੇ 11 ਵਜੇ ਦੇ ਕਰੀਬ ਸ਼ੱਕੀ ਹਾਲਤ 'ਚ ਘੁੰਮ ਰਿਹਾ ਸੀ। ਜਿਸ ਨੂੰ ਉਨ੍ਹਾਂ ਦੇ ਜਵਾਨਾਂ ਨੇ ਤੁਰੰਤ ਕਾਬੂ ਕਰ ਲਿਆ। ਬੀ. ਐੱਸ. ਐੱਫ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਆਪਣੀ ਪਛਾਣ ਨਰੇਸ਼ ਕੁਮਾਰ ਪੁੱਤਰ ਤਰਸੇਮ ਲਾਲ (29) ਸਾਲ ਨਿਵਾਸੀ ਪਿੰਡ ਚੱਪੜ, ਹੀਰਾ ਨਗਰ ਜ਼ਿਲ੍ਹਾ ਕਠੂਆ ਜੰਮੂ ਵਜੋਂ ਦੱਸੀ। ਬੀ. ਐੱਸ. ਐੱਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਬੂ ਕੀਤੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਤੋਂ ਬਾਅਦ ਇਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਬਰਥਡੇ ਮਨਾਉਣ ਤੋਂ ਬਾਅਦ ਐੱਲ. ਪੀ. ਯੂ. ਦੀ ਵਿਦਿਆਰਥਣ ਨੂੰ ਮਾਰੀ ਗੋਲੀ  ► ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਕਬੱਡੀ ਖਿਡਾਰੀ ਦਾ ਕਤਲ, 5 ਪੁਲਸ ਮੁਲਾਜ਼ਮਾਂ ਸਮੇਤ 6 ਨਾਮਜ਼ਦ


author

Anuradha

Content Editor

Related News