ਬੀ.ਐੱਸ.ਐੱਫ. ਹੱਥ ਲੱਗੀ ਵੱਡੀ ਸਫ਼ਲਤਾ, ਕਰੋੜਾਂ ਦੇ ਮੁੱਲ ਦੀ ਹੈਰੋਇਨ ਸਣੇ ਬਰਾਮਦ

Sunday, Mar 28, 2021 - 05:21 PM (IST)

ਬੀ.ਐੱਸ.ਐੱਫ. ਹੱਥ ਲੱਗੀ ਵੱਡੀ ਸਫ਼ਲਤਾ, ਕਰੋੜਾਂ ਦੇ ਮੁੱਲ ਦੀ ਹੈਰੋਇਨ ਸਣੇ ਬਰਾਮਦ

ਫਿਰੋਜ਼ਪੁਰ  (ਕੁਮਾਰ): ਬੀ.ਐਸ.ਐਫ. ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ 6 ਕਿਲੋ 150 ਗ੍ਰਾਮ ਹੈਰੋਇਨ (4 ਪੈਕੇਟ), ਇੱਕ 30 ਬੋਰ ਦਾ ਪਾਕਿਸਤਾਨੀ ਪਿਸਤੌਲ, 97 ਕਾਰਤੂਸ ਅਤੇ 2 ਮੈਗਜ਼ੀਨ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਐਸ.ਐਫ. ਪੰਜਾਬ ਫਰੰਟੀਅਰ ਦੇ ਡੀ.ਆਈ.ਜੀ.-ਕਮ-ਪਬਲਿਕ ਰਿਲੇਸ਼ਣ ਅਫਸਰ ਨੇ ਦੱਸਿਆ ਕਿ ਬੀ.ਐਸ.ਐਫ. ਦੀਆਂ 2 ਬਟਾਲੀਅਨਾਂ ਵੱਲੋਂ ਪਾਕਿਸਤਾਨ ਤੋਂ ਅਬੋਹਰ ਸੈਕਟਰ ਵਿੱਚ ਆਏ ਹੈਰੋਇਨ ਦੇ ਪੈਕੇਟ ਫੜ ਕੇ ਭਾਰਤੀ ਅਤੇ ਪਾਕਿਸਤਾਨੀ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਫੜ੍ਹੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਲਗਭਗ 30 ਕਰੋੜ 75 ਲੱਖ ਦੱਸੀ ਜਾਂਦੀ ਹੈ।


author

Shyna

Content Editor

Related News