ਮਾਮੂਲੀ ਵਿਵਾਦ ਕਾਰਨ ਪ੍ਰਵਾਸੀ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਕਾਤਲ ਗ੍ਰਿਫ਼ਤਾਰ

Saturday, Jan 20, 2024 - 03:04 PM (IST)

ਜਲੰਧਰ (ਸੁਧੀਰ)–ਮਾਮੂਲੀ ਵਿਵਾਦ ਕਾਰਨ ਪ੍ਰਵਾਸੀ ਦਾ ਕਤਲ ਕਰਨ ਦੇ ਦੋਸ਼ ’ਚ ਕਮਿਸ਼ਨਰੇਟ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਚੰਚਲ ਕੁਮਾਰ ਪੁੱਤਰ ਬਾਗੇਸ਼ਵਰ ਰਾਏ, ਮੂਲ ਵਾਸੀ ਪਿੰਡ ਗੋਪਾਲਪੁਰ, ਮੁਹੱਲਾ ਅਵਦੇਸ਼ ਟੋਲਾ, ਵਾਰਡ ਨੰਬਰ 14 ਚੱਕ ਫਿਜੋਲਾ ਬਿਹਾਰ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਪੁਲਸ ਜਾਂਚ ਵਿਚ ਪਤਾ ਲੱਗਾ ਕਿ ਚੰਚਲ ਕੁਮਾਰ ਅਤੇ ਬਾਲੇਸ਼ਵਰ ਰਾਏ ਪੁੱਤਰ ਵਿਮਲ ਰਾਏ ਵਾਸੀ ਗੋਪਾਲਪੁਰ ਮੁਹੱਲਾ ਅਵਦੇਸ਼ ਟੋਲਾ, ਵਾਰਡ ਨੰਬਰ 14 ਚੱਕ ਫਿਜੋਲਾ, ਜ਼ਿਲ੍ਹਾ ਮਧੇਪੁਰਾ ਬਿਹਾਰ, ਦੋਵੇਂ ਜਲੰਧਰ ਦੇ ਕੋਟ ਕਲਾਂ ਵਿਚ ਕਿਰਾਏ ’ਤੇ ਰਹਿੰਦੇ ਸਨ।

ਇਹ ਵੀ ਪੜ੍ਹੋ : ਏਜੰਟਾਂ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਰਿਜ਼ਨਲ ਪਾਸਪੋਰਟ ਅਫ਼ਸਰ, ਇੰਝ ਰੱਖੀ ਜਾਵੇਗੀ ਚੱਪੇ-ਚੱਪੇ 'ਤੇ ਨਜ਼ਰ

ਸਵਪਨ ਸ਼ਰਮਾ ਨੇ ਦੱਸਿਆ ਕਿ 5 ਜਨਵਰੀ ਦੀ ਰਾਤ ਦੋਵਾਂ ਵਿਚ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਬਾਲੇਸ਼ਵਰ ਰਾਏ ਵੱਲੋਂ ਚੰਚਲ ਕੁਮਾਰ ਨੂੰ ਗਾਲ੍ਹਾਂ ਦੇਣ ਕਾਰਨ ਵਿਵਾਦ ਵਧ ਗਿਆ ਅਤੇ ਉਨ੍ਹਾਂ ਵਿਚ ਕੁੱਟਮਾਰ ਹੋਣ ਲੱਗੀ। ਉਨ੍ਹਾਂ ਦੱਸਿਆ ਕਿ ਝਗੜੇ ਦੌਰਾਨ ਬਾਲੇਸ਼ਵਰ ਰਾਏ ਨੇ ਚੰਚਲ ਰਾਏ ਦੇ ਸਿਰ ’ਤੇ ਲੱਕੜੀ ਨਾਲ ਵਾਰ ਕਰਕੇ ਜਾਨਲੇਵਾ ਹਮਲਾ ਕਰ ਿਦੱਤਾ, ਜਿਸ ਦੌਰਾਨ ਉਹ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਫੜੇ ਗਏ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ : ਪਾਕਿ ਦੇ ਹੈਰੋਇਨ ਸਮੱਗਲਿੰਗ ਗਰੁੱਪ ਨਾਲ ਜੁੜਿਆ ਰਾਜਾ ਅੰਬਰਸਰੀਆ ਥਾਣਾ ਆਦਮਪੁਰ ਤੋਂ ਫਰਾਰ, ਪਈਆਂ ਭਾਜੜਾਂ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News