ਅੰਮ੍ਰਿਤਸਰ ’ਚ ਫਿਰ ਵੱਡੀ ਵਾਰਦਾਤ, ਘਰ ’ਚ ਦਾਖਲ ਹੋ ਕੇ ਬੇਰਹਿਮੀ ਨਾਲ ਜਨਾਨੀ ਦਾ ਕਤਲ

06/12/2022 10:06:58 PM

ਅੰਮ੍ਰਿਤਸਰ (ਜਸ਼ਨ) : ਪੁਤਲੀਘਰ ਇਲਾਕੇ ਦੇ ਅਧੀਨ ਆਉਂਦੀ ਗਵਾਲ ਮੰਡੀ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਲਾਕੇ ਵਿਚ ਹੀ ਰਹਿਣ ਵਾਲੀ ਇਕ ਜਨਾਨੀ ਦੀ ਲਾਸ਼ ਉਸ ਦੇ ਘਰ ਵਿਚ ਮਿਲੀ। ਮ੍ਰਿਤਕਾ ਦੀ ਪਛਾਣ 62 ਸਾਲਾ ਕਾਮਿਨੀ ਦੇਵੀ ਦੇ ਰੂਪ ਵਿਚ ਹੋਈ ਹੈ। ਮਹਿਲਾ ਦੀ ਲਾਸ਼ ਉਸ ਦੇ ਘਰ ਵਿਚ ਹੀ ਲਟਕਦੀ ਹੋਈ ਮਿਲੀ ਅਤੇ ਉਸ ਦੀ ਦੁਕਾਨ ਵਿਚ ਜੋ ਸਮਾਨ ਸੀ, ਉਹ ਕਾਫੀ ਖਿਲਰਿਆ ਪਿਆ ਸੀ। ਕਾਮਿਨੀ ਦੇਵੀ ਦੀ ਘਰ ਦੇ ਹੇਠਾ ਕਰਿਆਨਾ ਦੀ ਛੋਟੀ ਜਿਹੀ ਦੁਕਾਨ ਸੀ, ਉਸ ਦੇ ਉਪਰ ਕਮਰੇ ਵਿਚ ਉਹ ਆਪਣੇ ਭਤੀਜੇ ਨਾਲ ਰਹਿੰਦੀ ਸੀ।

ਇਹ ਵੀ ਪੜ੍ਹੋ : ਪੰਜਾਬ ’ਚ ਕਤਲ, ਗੈਂਗਵਾਰ ਤੇ ਧਾਰਮਿਕ ਝੜਪਾਂ ਨੂੰ ਦੇਖ ਕੇ ਮਨ ਦੁਖੀ, ਅਜਿਹੇ ਬਦਲਾਅ ਦੀ ਉਮੀਦ ਨਹੀਂ ਸੀ : ਸੁਖਬੀਰ

ਪਤਾ ਲੱਗਾ ਹੈ ਕਿ ਬੀਤੇ ਦਿਨੀਂ ਉਸ ਦਾ ਭਤੀਜਾ ਕਿਸੇ ਕੰਮ ਦੇ ਚੱਲਦੇ ਸ਼ਹਿਰੋਂ ਬਾਹਰ ਗਿਆ ਸੀ। ਮੌਕੇ ’ਤੇ ਪਹੁੰਚੀ ਮਹਿਲਾ ਪੁਲਸ ਅਧਿਕਾਰੀ ਨੇ ਕਿਹਾ ਕਿ ਜਿਵੇਂ ਲਾਸ਼ ਲਟਕਦੀ ਮਿਲੀ ਹੈ ਅਤੇ ਦੁਕਾਨ ਦੇ ਹਾਲਾਤ ਨਜ਼ਰ ਆ ਰਹੇ ਹਨ, ਉਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਕਤ ਔਰਤ ਦਾ ਲੁੱਟ ਦੇ ਇਰਾਦੇ ਨਾਲ ਕਤਲ ਕੀਤਾ ਗਿਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕਾਮਿਨੀ ਦੇਵੀ ਬੇਹੱਦ ਮਿਲਨਸਾਰ ਸੀ ਅਤੇ ਇਲਾਕੇ ਦੇ ਸਾਰੇ ਲੋਕ ਉਸ ਨੂੰ ਭੂਆ ਕਹਿ ਕੇ ਬੁਲਾਉਂਦੇ ਸਨ। ਸਥਾਨਕ ਲੋਕਾਂ ਨੇ ਦੱਸਿਆ ਕਿ ਕਾਮਿਨੀ ਦੇਵੀ ਕੱਲ੍ਹ ਘਰ ਵਿਚ ਇਕੱਲੀ ਸੀ, ਇਸੇ ਦੇ ਚੱਲਦੇ ਕਿਸੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ : ਮਨਪ੍ਰੀਤ ਮੰਨਾ ਕਤਲ ਕਾਂਡ, ਮਲੋਟ ਪੁਲਸ ਨੇ ਸ਼ੂਟਰ ਰਾਜਨ ਜਾਟ ਨੂੰ ਲਿਆ ਪ੍ਰੋਡਕਸ਼ਨ ਰਿਮਾਂਡ ’ਤੇ

ਲੋਕਾਂ ਨੂੰ ਇਸ ਵਾਰਦਾਤ ਦਾ ਪਤਾ ਉਦੋਂ ਲੱਗਾ ਜਦੋਂ ਉਸ ਨੇ ਰੋਜ਼ਾਨਾ ਵਾਂਗ ਆਪਣੀ ਦੁਕਾਨ ਨਹੀਂ ਖੋਲ੍ਹੀ। ਮੌਕੇ ’ਤੇ ਪਹੁੰਚੀ ਪੁਲਸ ਤੇ ਫਾਰੈਂਸਿਕ ਟੀਮਾਂ ਨੇ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਅਤੇ ਕੁੱਝ ਸਬੂਤ ਇਕੱਠੇ ਕੀਤੇ ਹਨ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਇਲਾਕੇ ਦਾ ਕੋਈ ਨਸ਼ੇੜੀ ਹੀ ਲੁੱਟ ਦੇ ਇਰਾਦੇ ਨਾਲ ਘਰ ’ਚ ਦਾਖਲ ਹੋਇਆ ਹੋਵੇਗਾ, ਜਿਸ ਨੂੰ ਕਾਮਿਨੀ ਦੇਵੀ ਨੇ ਪਹਿਚਾਣ ਲਿਆ ਹੋਵੇਗਾ ਜਿਸ ਤੋਂ ਬਾਅਦ ਉਸ ਨੇ ਉਕਤ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਸ ਇਸ ਕਤਲ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ, ਸੁੱਖਾ ਕਾਹਲੋਂ, ਰੌਮੀ ਹਾਂਗਕਾਂਗ, ਗੌਂਡਰ ਵਰਗਿਆਂ ਲਈ ਟ੍ਰੇਨਿੰਗ ਕੇਂਦਰ ਬਣੀ ਰਹੀ ਨਾਭਾ ਦੀ ਸਕਿਓਰਿਟੀ ਜੇਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News