ਜੀਜੇ-ਸਾਲੇ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਪੰਜਾਬ 'ਚ 65 ਵਾਰਦਾਤਾਂ ਨੂੰ ਇੰਝ ਦਿੱਤਾ ਅੰਜਾਮ
Monday, Aug 28, 2023 - 04:51 PM (IST)
ਜਲੰਧਰ (ਜ.ਬ)-ਸ਼ਹਿਰ ’ਚ 65 ਦੇ ਲਗਭਗ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਜੀਜਾ-ਸਾਲੇ ਨੂੰ ਆਖਿਰਕਾਰ ਪੁਲਸ ਨੇ ਗ੍ਰਿਫ਼ਤਾਰ ਕਰ ਹੀ ਲਿਆ। ਸਨੈਚਿੰਗ ਦੀਆਂ ਵਾਰਦਾਤਾਂ ਦੇ ਨਾਲ-ਨਾਲ ਦੋਵੇਂ ਮਿਲ ਕੇ ਨਸ਼ੇ ਦੀ ਸਪਲਾਈ ਵੀ ਕਰਨ ਲੱਗੇ ਸਨ। ਪੁਲਸ ਨੇ ਦੋਵਾਂ ਨੂੰ 230 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏ. ਡੀ. ਸੀ. ਪੀ. ਅਦਿੱਤਿਆ ਕੁਮਾਰ ਨੇ ਦੱਸਿਆ ਕਿ ਏ. ਸੀ. ਪੀ. ਮਾਡਲ ਟਾਊਨ ਹਰਜਿੰਦਰ ਸਿੰਘ ਦੀ ਸੁਪਰਵਿਜ਼ਨ ਵਿਚ ਇਕ ਟੀਮ ਬਣਾਈ ਗਈ ਸੀ। ਐੱਸ. ਐੱਚ. ਓ. ਅਜਾਇਬ ਸਿੰਘ ਦੀ ਟੀਮ ਨੇ ਦੋਵਾਂ ਸਨੈਚਰਾਂ ’ਤੇ ਟਰੈਪ ਲਾਇਆ ਹੋਇਆ ਸੀ।
ਬੀਤੇ ਦਿਨੀਂ ਦੋਵੇਂ ਜੀਜਾ-ਸਾਲੇ ਨੂੰ ਮਾਡਲ ਟਾਊਨ ਇਲਾਕੇ ਵਿਚੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਗ੍ਰਿਫ਼ਤਾਰ ਮੁਲਜ਼ਮ ਇਲਾਹੀ ਨਸ਼ਾ ਕਰਨ ਦਾ ਆਦੀ ਹੈ ਅਤੇ ਸਨੈਚਿੰਗ ਦੇ ਕੇਸ ’ਚ ਸਾਢੇ 5 ਸਾਲ ਪਹਿਲਾਂ ਜ਼ਮਾਨਤ ’ਤੇ ਆਇਆ ਸੀ ਅਤੇ ਫਿਰ ਤੋਂ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਪਰ ਇਸ ਵਾਰ ਉਸ ਨੇ ਆਪਣੇ ਜੀਜੇ ਡੇਵਿਡ ਵਾਸੀ ਬਸਤੀ ਬਾਵਾ ਖੇਲ ਨੂੰ ਵੀ ਨਸ਼ਾ ਵੇਚਣ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਆਪਣੇ ਨਾਲ ਜੋੜ ਲਿਆ ਸੀ।
ਇਹ ਵੀ ਪੜ੍ਹੋ- ਜਲੰਧਰ ਦਾ ਇਹ ਸਮਾਰਟ ਪਿੰਡ ਬਣਿਆ ਹੋਰਾਂ ਲਈ ਮਿਸਾਲ, ਸਹੂਲਤਾਂ ਅਜਿਹੀਆਂ ਜਿਸ ਨੂੰ ਦੇਖ ਰੂਹ ਵੀ ਹੋਵੇ ਖ਼ੁਸ਼
ਇਨ੍ਹਾਂ ਦੋਵਾਂ ਨੇ ਮਿਲ ਕੇ ਸ਼ਹਿਰ ਵਿਚ ਕੁੱਲ 65 ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਨ੍ਹਾਂ ਵਿਚੋਂ 18 ਵਾਰਦਾਤਾਂ ਮਾਡਲ ਟਾਊਨ ਸਬ-ਡਿਵੀਜ਼ਨ ਵਿਚ ਹੀ ਦਰਜ ਹਨ। ਦੋਵਾਂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਜਦੋਂ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਦੋਵੇਂ ਜੀਜਾ-ਸਾਲਾ ਸਪਲੈਂਡਰ ਬਾਈਕ ’ਤੇ ਨੰਬਰ ਬਦਲ ਕੇ ਅਤੇ ਹੈਲਮੇਟ ਪਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਵਾਰਦਾਤ ਤੋਂ ਬਾਅਦ ਦੋਬਾਰਾ ਨੰਬਰ ਬਦਲ ਕੇ ਉਹ ਆਮ ਲੋਕਾਂ ਵਾਂਗ ਸ਼ਹਿਰ ਵਿਚ ਘੁੰਮਦੇ ਰਹੇ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਏ. ਸੀ. ਪੀ. ਹਰਜਿੰਦਰ ਸਿੰਘ ਅਨੁਸਾਰ ਦੋਵਾਂ ਖ਼ਿਲਾਫ਼ ਕਈ ਮਾਮਲੇ ਦਰਜ ਹਨ ਅਤੇ ਦੋਵੇਂ ਜੀਜਾ-ਸਾਲਾ ਹੁਣ ਖ਼ੁਦ ਨਸ਼ਾ ਕਰਨ ਦੇ ਨਾਲ-ਨਾਲ ਸਪਲਾਈ ਦੇਣ ਲਈ ਵੀ ਜਾਂਦੇ ਹਨ। ਮਾਮਲੇ ਨੂੰ ਲੈ ਕੇ ਪੁਲਸ ਨੇ ਦੋਵਾਂ ਦਾ ਦੋ ਦਿਨ ਦਾ ਰਿਮਾਂਡ ਲਿਆ ਹੈ।
ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ: ਕੈਨੇਡਾ 'ਚ ਟਰਾਲੇ ਨਾਲ ਹਾਦਸਾ ਹੋਣ ਮਗਰੋਂ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਬੇਗੋਵਾਲ ਦਾ ਨੌਜਵਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ