ਨੌਕਰੀ ਨਾ ਮਿਲਣ ਤੋਂ ਪ੍ਰੇਸ਼ਾਨ ਭੈਣ-ਭਰਾ ਨੇ ਕੀਤੀ ਖੁਦਕੁਸ਼ੀ

02/09/2020 9:00:59 PM

ਸਿਰਸਾ, (ਲਲਿਤ)— ਸਿਰਸਾ ਤੇ ਹਿਸਾਰ ਰੋਡ 'ਤੇ ਫਿਡੈਂਸ ਕਲੋਨੀ ਵਿਖੇ ਮਕਾਨ 'ਚ ਭੇਦਭਰੇ ਹਲਾਤਾਂ 'ਚ ਭੈਣ-ਭਰਾ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਦੀ ਕਾਰਵਾਈ ਸ਼ੁਰੂ ਕੀਤੀ। ਪੁਲਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਕਿ ਦੋਵਾਂ ਨੇ ਪਹਿਲਾਂ ਆਪਣੇ ਹੱਥ ਦੀ ਨੱਸਾਂ ਕੱਟਿਆ ਤੇ ਫਿਰ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ ਹੱਤਿਆ ਕੀਤੀ ਹੈ।
ਜਾਣਕਾਰੀ ਮੁਤਾਬਕ ਫਿਡੈਂਸ ਕਾਲੋਨੀ 'ਚ ਓਮ ਪ੍ਰਕਾਸ਼ ਦਾ ਘਰ ਹੈ। ਓਮ ਪ੍ਰਕਾਸ਼ ਫਤਿਹਾਬਾਦ ਨਗਰ ਕੌਂਸਲ ਤੋਂ ਰਿਟਾਇਰਡ ਕਰਮਚਾਰੀ ਹੈ। ਘਰ 'ਚ ਉਸਦਾ ਪੁੱਤਰ ਪ੍ਰਦੀਪ (32) ਤੇ ਅਨੀਤਾ (34) ਵੀ ਰਹਿੰਦੇ ਸਨ। ਓਮ ਪ੍ਰਕਾਸ਼ ਨੇ ਪੁਲਸ ਨੂੰ ਦੱਸਿਆ ਕਿ 6 ਮਹੀਨੇ ਪਹਿਲਾਂ ਉਸਦੀ ਪਤਨੀ ਦੀ ਮੌਤ ਹੋ ਗਈ ਸੀ। ਮਾਂ ਦੀ ਮੌਤ ਤੋਂ ਬਾਅਦ ਦੋਵੇਂ ਬੱਚੇ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਸਨ। ਅਨੀਤਾ ਨੇ ਪੰਜਾਬ ਯੂਨੀਵਰਸਿਟੀ ਤੋਂ ਡਬਲ ਐੱਮ. ਏ. ਦੀ ਪੜ੍ਹਾਈ ਕੀਤੀ ਹੋਈ ਸੀ। ਅਨੀਤਾ ਆਈ. ਏ. ਐੱਸ. ਦੀ ਤਿਆਰੀ ਕਰ ਰਹੀ ਸੀ। ਜਦਕਿ ਪ੍ਰਦੀਪ ਨੇ ਸੀ. ਡੀ.ਐੱਲ. ਯੂ. ਤੋਂ ਐੱਮ. ਏ. ਜਨਸੰਚਾਰ ਕਰ ਰੱਖੀ ਸੀ। ਦੋਵੇਂ ਬੱਚੇ ਕਾਫੀ ਸਮੇਂ ਤੋਂ ਨੌਕਰੀ ਭਾਲ ਰਹੇ ਸਨ, ਪਰ ਨੌਕਰੀ ਨਹੀਂ ਸੀ ਮਿਲੀ। ਮਾਂ ਦੀ ਮੌਤ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ੍ਹ ਟੁੱਟ ਪਿਆ। ਓਮ ਪ੍ਰਕਾਸ਼ ਨੇ ਦੱਸਿਆ ਕਿ ਰਾਤ ਨੂੰ ਅਨੀਤਾ ਤੇ ਪ੍ਰਦੀਪ ਰੋਟੀ ਖਾਣ ਤੋਂ ਬਾਅਦ ਸੌਣ ਖਾਤਰ ਆਪਣੇ ਕਮਰੇ 'ਚ ਚਲੇ ਗਏ ਸਨ। ਸਵੇਰੇ ਜਦ ਉਠ ਕੇ ਨਹੀਂ ਆਏ ਤਾਂ ਮੈਨੂੰ ਫ਼ਿਕਰ ਹੋਇਆ। ਜਦ ਜਗਾਉਣ ਖ਼ਾਤਰ ਕਮਰੇ 'ਚ ਗਿਆ ਤੇ ਵੇਖਿਆ ਕਿ ਦੋਵੇਂ ਬੇਸੁੱਧ ਪਏ ਸਨ। ਦੋਵਾਂ ਨੂੰ ਪ੍ਰਾਈਵੇਟ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰ ਨੇ ਦੋਵਾਂ ਨੂੰ ਮ੍ਰਿਤਕ ਦੱਸਿਆ। ਕੀਰਤੀ ਨਗਰ ਚੌਕੀ ਦੇ ਇੰਚਾਰਜ ਏ. ਐੱਸ. ਆਈ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਫਿਡੈਂਸ ਕਾਲੋਨੀ 'ਚ ਕਿਸੇ ਨੇ ਆਤਮ ਹੱਤਿਆ ਕੀਤੀ ਹੈ। ਪੁਲਸ ਨੇ ਮੌਕੇ 'ਤੇ ਜਾ ਕੇ ਨਿਰਿਖਣ ਕੀਤਾ। ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਵਾਂ ਨੇ ਪਹਿਲੇ ਆਪਣੇ ਹੱਥ ਦੀ ਨਸਾਂ ਕੱਟਿਆ ਤੇ ਫਿਰ ਕੋਈ ਜਹਿਰੀਲਾ ਪਦਾਰਥ ਨਿਗਲ ਕੇ ਜਾਨ ਦਿੱਤੀ ਹੈ। ਪਿਤਾ ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਦੋਵੇਂ ਬੱਚੇ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਸਨ। ਪੁਲਸ ਨੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


KamalJeet Singh

Content Editor

Related News