ਭੈਣ ਨੇ ਕਰਵਾਈ ਸੀ ਲਵ ਮੈਰਿਜ, ਭਰਾ ਨੇ 14 ਸਾਲਾਂ ਬਾਅਦ ਕੱਢੀ ਰੜਕ, ਉਜਾੜਿਆ ਹੱਸਦਾ-ਵੱਸਦਾ ਘਰ (ਵੀਡੀਓ)

Sunday, Aug 13, 2017 - 07:18 PM (IST)

ਟਾਂਡਾ (ਜਸਵਿੰਦਰ)— ਝੂਠੀ ਅਣਖ ਖਾਤਰ ਅਕਸਰ ਹੀ ਲੋਕ ਬਿਨਾਂ ਸੋਚੇ-ਸਮਝੇ ਅਜਿਹੀਆਂ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਹਨ ਕਿ ਹੱਸਦੇ-ਖੇਡਦੇ ਪਰਿਵਾਰਾਂ ਦਾ ਉਜਾੜਾ ਹੋ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਬੁੱਢੀ ਪਿੰਡ ਵਿਖੇ, ਜਿਥੋਂ ਦੇ ਰਹਿਣ ਵਾਲੇ ਹਰੀਸ਼ ਦਿਵੇਦੀ ਉਰਫ ਰਾਜੂ ਪੰਡਿਤ ਦਾ ਇੰਗਲੈਂਡ ਵਿਚ ਉਸ ਦੇ ਸਾਲੇ ਨੇ ਹੀ ਕਤਲ ਕਰ ਦਿੱਤਾ। ਰਾਜੂ ਦਾ ਕਸੂਰ ਸਿਰਫ ਇੰਨਾਂ ਸੀ ਕਿ ਉਸ ਨੇ ਕਾਤਲ ਦੀ ਭੈਣ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਇਸੇ ਗੱਲ ਦੀ ਰੜ੍ਹਕ ਕੱਢਣ ਲਈ ਉਸ ਨੇ ਸਾਲੇ ਨੇ ਵਿਆਹ ਤੋਂ 14 ਸਾਲਾਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। 
ਰਾਜੂ ਦੇ ਪਿਤਾ ਧਰਮਪਾਲ ਦਿਵੇਦੀ ਨੇ ਦੱਸਿਆ ਕਿ ਉਸ ਦਾ ਬੇਟਾ ਰਾਜੂ 10 ਸਾਲਾਂ ਤੋਂ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿਚ ਰਹਿ ਰਿਹਾ ਸੀ। ਰਾਜੂ ਦੇ ਸਾਲੇ ਨੇ ਬੀਤੇ ਦਿਨੀਂ ਉਸ ਦੇ ਦਿਲ 'ਤੇ ਚਾਕੂ ਨਾਲ ਵਾਰ ਕੀਤਾ, ਜਿਸ ਨਾਲ 5 ਮਿੰਟਾਂ ਵਿਚ ਹੀ ਉਸ ਦੀ ਮੌਤ ਹੋ ਗਈ। ਕਤਲ ਤੋਂ ਬਾਅਦ ਉਸ ਦੀ ਲਾਸ਼ ਵੀ ਆਪਣੀ ਕਾਰ ਵਿਚ ਰੱਖ ਕੇ ਸਾਰੀ ਰਾਤ ਘੁੰਮਦਾ ਰਿਹਾ ਤੇ ਫਿਰ ਖੁਦ ਜਾ ਕੇ ਪੁਲਸ ਅੱਗੇ ਸਰੰਡਰ ਕਰ ਦਿੱਤਾ। ਪੁੱਤਰ ਦੀ ਮੌਤ ਦਾ ਪਤਾ ਲੱਗਣ ਤੋਂ ਪਹਿਲਾਂ ਪਿੰਡ ਵਿਚ ਮਾਤਮ ਛਾ ਗਿਆ। ਮਾਂ ਰੋ-ਰੋ ਕੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ ਅਤੇ ਰੱਬ ਨੂੰ ਉਲਾਂਭੇ ਦੇ ਰਹੀ ਹੈ ਕਿ ਉਸ ਦੇ ਪੁੱਤਰ ਨਾਲ ਅਜਿਹਾ ਕਿਉਂ ਕੀਤਾ। 


Related News