ਪਿਆਰ ''ਚ ਅੰਨ੍ਹੇ ਦਿਓਰ-ਭਰਜਾਈ ਨੇ ਕੀਤੀ ਖੁਦਕੁਸ਼ੀ
Friday, Nov 30, 2018 - 07:11 PM (IST)

ਲਹਿਰਾਗਾਗਾ (ਗਰਗ, ਜਿੰਦਲ)— ਨੇੜਲੇ ਪਿੰਡ ਕੋਟੜਾ ਲਹਿਲ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦੇ ਦਿਓਰ-ਭਰਜਾਈ ਨੇ ਸ਼ੁੱਕਰਵਾਰ ਸਵੇਰੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਵਾਂ ਦੀਆਂ ਲਾਸ਼ਾਂ ਪਿੰਡ ਕੋਟੜਾ ਲਹਿਲ ਦੇ ਇਕ ਕਿਸਾਨ ਦੇ ਖੇਤ 'ਚ ਪਈਆਂ ਮਿਲੀਆਂ। ਇਸ ਸੰਬੰਧੀ ਪਿੰਡ ਵਾਸੀਆਂ ਵਲੋਂ ਥਾਣਾ ਲਹਿਰਾ ਨੂੰ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਮੁਖੀ ਡਾ. ਜਗਵੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚ ਗਏ ਤੇ ਸਥਿਤੀ ਦਾ ਜਾਇਜ਼ਾ ਲਿਆ।
ਲਾਸ਼ਾਂ ਦੀ ਸ਼ਨਾਖ਼ਤ ਕਰਨ 'ਤੇ ਪਤਾ ਲੱਗਾ ਕਿ ਲੜਕੀ ਦਾ ਨਾਮ ਬੇਅੰਤ ਕੌਰ (35) ਜੋ ਕਿ ਕਰਤਾਰਪੁਰਾ ਬਸਤੀ ਸੰਗਰੂਰ ਦੀ ਰਹਿਣ ਵਾਲੀ ਸੀ ਅਤੇ ਪਿੰਡ ਉੱਪਲੀ ਵਿਖੇ ਵਿਆਹੀ ਹੋਈ ਸੀ ਜਦਕਿ ਲੜਕੇ ਦੀ ਸ਼ਨਾਖ਼ਤ ਤਰਸੇਮ ਸਿੰਘ ਉਰਫ ਸੇਮੀ (31) ਵਾਸੀ ਉੱਪਲੀ ਵਜੋਂ ਹੋਈ। ਉਕਤ ਦੋਵੇਂ ਰਿਸ਼ਤੇ ਵਿਚ ਦਿਓਰ-ਭਰਾਜੀ ਸੀ।
ਜਾਣਕਾਰੀ ਅਨੁਸਾਰ ਇੰਨਾ ਦੋਵਾਂ ਦਾ ਕਰੀਬ ਪਿਛਲੇ ਅੱਠ ਸਾਲ ਤੋਂ ਪ੍ਰੇਮ ਸੰਬੰਧ ਚੱਲਦੇ ਆ ਰਹੇ ਸਨ। ਦੋਵੇਂ ਘਰੋਂ ਦਵਾਈ ਲੈਣ ਦਾ ਬਹਾਨਾ ਬਣਾ ਕੇ ਆਏ ਸਨ ਅਤੇ ਪਿੰਡ ਕੋਟੜਾ ਲਹਿਲ ਦੇ ਇਕ ਕਿਸਾਨ ਦੇ ਖੇਤ ਵਿਚ ਇੰਨਾ ਨੇ ਕੋਈ ਜ਼ਹਿਰਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਵਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਮੂਨਕ ਵਿਖੇ ਭੇਜ ਦਿੱਤਾ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੋ।