ਸਾਲੇ ਨੇ ਜੀਜੇ ਨੂੰ ਨਲਕੇ ਦੀ ਹੱਥੀ ਮਾਰ ਕੇ ਕੀਤਾ ਜ਼ਖਮੀ
Tuesday, Sep 26, 2017 - 04:26 PM (IST)

ਬਟਾਲਾ (ਬੇਰੀ) : ਬਟਾਲਾ ਦੇ ਨਜ਼ਦੀਕੀ ਪਿੰਡ ਅਕਰਪੁਰਾ ਵਿਖੇ ਸਹੁਰੇ ਘਰ ਆਏ ਜੀਜੇ ਦੀ ਸਾਲੇ ਵਲੋਂ ਕੁੱਟਮਾਰ ਕਰਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਅਕਰਪੁਰਾ ਨੇ ਦੱਸਿਆ ਕਿ ਮੇਰਾ ਜਵਾਈ ਗਗਨਦੀਪ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਸਾਡੇ ਘਰ ਆਇਆ ਹੋਇਆ ਸੀ ਕਿ ਜਦੋਂ ਉਹ ਮੇਰੇ ਭਤੀਜੇ ਜਤਿੰਦਰ ਦੇ ਨਾਲ ਖੇਤਾਂ ਵਿਚ ਗਿਆ ਸੀ ਤਾਂ ਮੇਰੇ ਲੜਕੇ ਨੇ ਖੇਤਾਂ ਵਿਚ ਆ ਕੇ ਨਲਕੇ ਦੀ ਹੱਥੀ ਨਾਲ ਉਸ 'ਤੇ ਵਾਰ ਕਰ ਦਿੱਤਾ ਜਿਸ ਨਾਲ ਮੇਰਾ ਜਵਾਈ ਗਗਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਮੇਰੇ ਭਤੀਜੇ ਨੇ ਭੱਜ ਕੇ ਆਪਣੀ ਜਾਨ ਬਚਾਈ।
ਉਪਰੰਤ ਜ਼ਖਮੀ ਗਗਨਦੀਪ ਨੂੰ ਉਨ੍ਹਾਂ ਨੇ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਕਿਲਾ ਲਾਲ ਸਿੰਘ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।