ਖ਼ੂਨ ਹੋਇਆ ਚਿੱਟਾ, ਕਪੂਰਥਲਾ ਵਿਖੇ ਜ਼ਮੀਨ ਖ਼ਾਤਿਰ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ
Thursday, Jun 30, 2022 - 06:23 PM (IST)
ਕਪੂਰਥਲਾ/ਸੁਭਾਨਪੁਰ (ਭੂਸ਼ਣ/ਮਹਾਜਨ)- ਇਕ ਹੀ ਪਰਿਵਾਰ ’ਚ ਮਾਮੂਲੀ ਜਿਹੇ ਜ਼ਮੀਨੀ ਵਿਵਾਦ ਕਾਰਨ ਨੇੜਲੇ ਪਿੰਡ ਗੁਡਾਣੀ ’ਚ ਇਕ ਵਿਅਕਤੀ ਦਾ ਉਸ ਦੇ 2 ਸਕੇ ਭਰਾਵਾਂ ਅਤੇ ਭਰਜਾਈ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। 2 ਸਕੇ ਭਰਾਵਾਂ ਅਤੇ ਭਰਜਾਈ ਖ਼ਿਲਾਫ਼ ਕਤਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਤਹਿਤ ਆਉਂਦੇ ਪਿੰਡ ਗੁਡਾਣੀ ’ਚ ਜਸਬੀਰ ਸਿੰਘ (60) ਪੁੱਤਰ ਸੰਤੋਖ ਸਿੰਘ ਦਾ ਪਿੰਡ ’ਚ ਪੈਂਦੇ ਇਕ ਪਲਾਟ ਅਤੇ ਖੇਤਾਂ ’ਚ ਲੱਗੀ ਮੋਟਰ ਦਾ ਲੋਡ ਵਧਾਉਣ ਨੂੰ ਲੈ ਕੇ ਆਪਣੇ ਸਕੇ ਭਰਾਵਾਂ ਹਰਜਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਨਾਲ ਪਿਛਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ, ਜਿਸ ਸਬੰਧੀ ਦੋਵਾਂ ਧਿਰਾਂ ਦੀ ਸਹਿਮਤੀ ਨਹੀਂ ਹੋ ਪਾ ਰਹੀ ਸੀ। ਇਸੇ ਸਬੰਧੀ ਮੰਗਲਵਾਰ ਦੀ ਰਾਤ ਤਿੰਨਾਂ ਭਰਾਵਾਂ ਦੀ ਆਪਣੀ ਜ਼ਮੀਨ ’ਚ ਬਹਿਸ ਹੋ ਗਈ ਸੀ। ਇਸ ਦੌਰਾਨ ਹੋਏ ਤਕਰਾਰ ’ਚ ਜਸਬੀਰ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, PAP ਕੰਪਲੈਕਸ ਦੀਆਂ ਕੰਧਾਂ ’ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ, ਪੁਲਸ ਨੂੰ ਪਈਆਂ ਭਾਜੜਾਂ
ਮ੍ਰਿਤਕ ਜਸਬੀਰ ਸਿੰਘ ਦੀ ਪਤਨੀ ਸਤਬੀਰ ਕੌਰ ਨੇ ਥਾਣਾ ਸੁਭਾਨਪੁਰ ਦੀ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦੇ ਪਤੀ ਦਾ ਆਪਣੇ ਭਰਾਵਾਂ ਨਾਲ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਉਸ ਦਾ ਪਤੀ ਮਿਲ ਬੈਠ ਕੇ ਨਿਪਟਾਉਣਾ ਚਾਹੁੰਦਾ ਸੀ ਪਰ ਉਸ ਦੇ ਪਤੀ ਦੇ ਭਰਾ ਉਸ ਨਾਲ ਲੜਾਈ-ਝਗੜਾ ਕਰਦੇ ਸੀ ਅਤੇ ਵਿਵਾਦ ਸੁਲਝਾਉਣ ਨੂੰ ਤਿਆਰ ਨਹੀਂ ਸਨ। ਮ੍ਰਿਤਕ ਦੀ ਪਤਨੀ ਨੇ ਦੋਸ਼ ਲਾਇਆ ਕਿ ਜਸਬੀਰ ਸਿੰਘ ਦੇ ਭਰਾ ਹਰਜਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਨੇ ਜਸਬੀਰ ਸਿੰਘ ਨੂੰ ਜ਼ਬਰਦਸਤੀ ਖੇਤਾਂ ਤੋਂ ਅਗਵਾ ਕਰ ਲਿਆ ਸੀ ਅਤੇ ਉਸ ਨੂੰ ਇਕ ਨਜ਼ਦੀਕੀ ਘਰ ’ਚ ਲੈ ਗਏ, ਜਿੱਥੇ ਉਸ ਨੂੰ ਕੁੱਟਕੁੱਟ ਕੇ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: ਪਿਆਕੜਾਂ ਲਈ ਬੁਰੀ ਖ਼ਬਰ: ਅੱਜ ਬੰਦ ਹੋ ਜਾਣਗੇ ਜਲੰਧਰ ਜ਼ਿਲ੍ਹੇ ਦੇ 75 ਫ਼ੀਸਦੀ ਤੋਂ ਜ਼ਿਆਦਾ ਠੇਕੇ
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ, ਡੀ. ਐੱਸ. ਪੀ. ਭੁਲੱਥ, ਕਮਲਜੀਤ ਸਿੰਘ ਤੇ ਐੱਸ. ਐੱਚ. ਓ. ਸੁਭਾਨਪੁਰ, ਹਰਜੀਤ ਸਿੰਘ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੀ ਤੇ ਮ੍ਰਿਤਕ ਜਸਬੀਰ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ। ਉੱਥੇ ਹੀ ਤਿੰਨਾਂ ਮੁਲਜ਼ਮਾਂ ਦੀ ਤਲਾਸ਼ ’ਚ ਛਾਪਾਮਾਰੀ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦੇ ਦੋਵੇਂ ਬੇਟੇ ਅਮਰੀਕਾ ’ਚ ਰਹਿੰਦੇ ਹਨ।
ਇਹ ਵੀ ਪੜ੍ਹੋ: ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ, ਜਨਮਦਿਨ ਦੀ ਪਾਰਟੀ ਦੌਰਾਨ ਝਗੜੇ 'ਚ ਗਈ ਸੀ ਜਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ