ਖੂਨ ਬਣਿਆ ਪਾਣੀ : ਛੋਟੇ ਭਰਾ ਨੇ ਸ਼ਰੇਆਮ ਕੀਤਾ ਵੱਡੇ ਭਰਾ ਦਾ ਕਤਲ

Sunday, Jun 21, 2020 - 06:42 PM (IST)

ਖੂਨ ਬਣਿਆ ਪਾਣੀ : ਛੋਟੇ ਭਰਾ ਨੇ ਸ਼ਰੇਆਮ ਕੀਤਾ ਵੱਡੇ ਭਰਾ ਦਾ ਕਤਲ

ਜੋਗਾ (ਗੋਪਾਲ) : ਪਿੰਡ ਰੱਲਾ ਵਿਖੇ ਇਕ ਵਿਅਕਤੀ ਨੇ ਘਰੇਲੂ ਝਗੜੇ ਕਾਰਨ ਆਪਣੇ ਵੱਡੇ ਭਰਾ ਦੇ ਸਿਰ 'ਚ ਲੱਕੜ ਮਾਰ ਕੇ ਉਸਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਰੱਲਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਦੋ ਸਕੇ ਭਰਾਵਾਂ ਦਾ ਆਪਸੀ ਘਰੇਲੂ ਝੱਗੜਾ ਚੱਲਦਾ ਆ ਰਿਹਾ ਸੀ। ਇਸੇ ਝਗੜੇ ਕਾਰਣ ਅਜੈਬ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਆਪਣੇ ਵੱਡੇ ਭਰਾ ਗੁਰਜੰਟ ਸਿੰਘ (57) ਦਾ ਲੱਕੜ ਦੇ ਬਾਲਾ ਨਾਲ ਸਿਰ 'ਤੇ ਵਾਰ ਕਰ ਦਿੱਤਾ, ਜਿਸ ਨਾਲ ਗੁਰਜੰਟ ਸਿੰਘ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸਮਰਾਲਾ ''ਚ ਕੋਰੋਨਾ ਦੀ ਮਾਰ, ਬੀਬੀ ਪੁਲਸ ਅਫ਼ਸਰ ਸਣੇ ਇਕ ਹੋਰ ਦੀ ਰਿਪੋਰਟ ਆਈ ਪਾਜ਼ੇਟਿਵ

ਮ੍ਰਿਤਕ ਦੇ ਭਤੀਜੇ ਸੁਖਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਸਦਾ ਚਾਚਾ ਗੁਰਜੰਟ ਸਿੰਘ ਜੋ ਕੁਆਰਾ ਹੈ ਅਤੇ ਦੁੱਧ ਦਾ ਕੰਮ ਕਰਦਾ ਸੀ, ਉਹ ਸ਼ਾਮ ਸਮੇਂ ਸਾਈਕਲ 'ਤੇ ਦੁੱਧ ਪਾਉਣ ਜਾ ਰਿਹਾ ਸੀ ਤਾਂ ਰਸਤੇ 'ਚ ਉਸਦੇ ਛੋਟੇ ਚਾਚੇ ਅਜੈਬ ਸਿੰਘ ਨੇ ਉਸਦੇ ਸਿਰ 'ਚ ਲੱਕੜ ਦਾ ਬਾਲਾ ਮਾਰਿਆ, ਜਿਸ ਨਾਲ ਲਹੂ-ਲਹਾਣ ਹੋ ਕੇ ਗੁਰਜੰਟ ਸਿੰਘ ਉਥੇ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਉਸਦੇ ਚਾਚੇ ਗੁਰਜੰਟ ਸਿੰਘ ਨੂੰ ਪਿੰਡ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਥਾਣਾ ਮੁਖੀ ਜੋਗਾ ਰੇਨੂੰ ਪਰੋਚਾ ਨੇ ਦੱਸਿਆ ਕਿ ਸੁਖਜੀਤ ਸਿੰਘ ਦੇ ਬਿਆਨ 'ਤੇ ਪੁਲਸ ਨੇ ਮੁਲਜ਼ਮ ਅਜੈਬ ਸਿੰਘ ਵਾਸੀ ਰੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪਠਾਨਕੋਟ ਜ਼ਿਲ੍ਹੇ 'ਚ ਬੇਕਾਬੂ ਹੋ ਰਿਹੈ ਕੋਰੋਨਾ, 16 ਨਵੇਂ ਮਾਮਲੇ ਆਏ ਸਾਹਮਣੇ  


author

Gurminder Singh

Content Editor

Related News