ਗੁਰਦਾਸਪੁਰ ’ਚ ਖ਼ੌਫਨਾਕ ਵਾਰਦਾਤ, ਭਰਾ ਵਲੋਂ ਨੌਜਵਾਨ ਭੈਣ ਦਾ ਬੇਰਹਿਮੀ ਨਾਲ ਕਤਲ

Wednesday, May 05, 2021 - 06:27 PM (IST)

ਗੁਰਦਾਸਪੁਰ ’ਚ ਖ਼ੌਫਨਾਕ ਵਾਰਦਾਤ, ਭਰਾ ਵਲੋਂ ਨੌਜਵਾਨ ਭੈਣ ਦਾ ਬੇਰਹਿਮੀ ਨਾਲ ਕਤਲ

ਕਾਹਨੂੰਵਾਨ/ਗੁਰਦਾਸਪੁਰ (ਗੁਰਪ੍ਰੀਤ, ਜੱਜ) : ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਨਵੀਆਂ ਬਾਗੜੀਆਂ ਵਿਖੇ ਜ਼ਮੀਨੀ ਝਗੜੇ ਵਿਚ ਜ਼ਮੀਨ ਦੀ ਵੱਟ ਵਾਹੁਣ ਮੌਕੇ ਰੋਕੇ ਜਾਣ ਤੇ ਚਚੇਰੇ ਭਰਾ ਵਲੋਂ ਨੌਜਵਾਨ ਭੈਣ ਨੂੰ ਟਰੈਕਟਰ ਹੇਠਾਂ ਦੇ ਕੇ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਫੌਜੀ ਅਮਰਜੀਤ ਸਿੰਘ ਪੁੱਤਰ ਕੁੰਕਣ ਸਿੰਘ ਵਾਸੀ ਨਵੀਆਂ ਬਾਗੜੀਆਂ ਦਾ ਆਪਣੇ ਹੀ ਪਰਿਵਾਰ ’ਚੋ ਲੱਗਦੇ ਭਤੀਜੇ ਮਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਬਾਗੜੀਆਂ ਨਾਲ ਜ਼ਮੀਨ ਦੀ ਵੱਟ ਦਾ ਝੱਗੜਾ ਚੱਲ ਰਿਹਾ ਸੀ, ਜਿਸ ਨੂੰ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਪੰਚਾਇਤ ਸਮੇਤ ਦੋ ਦਿਨ ਪਹਿਲਾਂ ਜ਼ਮੀਨ ਦੀ ਵੱਟ ਪਾ ਕੇ ਝਗੜਾ ਖ਼ਖਤਮ ਕਰ ਦਿੱਤਾ ਗਿਆ ਸੀ ਪਰ ਅੱਜ ਸਵੇਰੇ 7 ਵਜੇ ਦੇ ਕਰੀਬ ਜਦੋਂ ਅਮਰਜੀਤ ਸਿੰਘ ਦੇ ਭਤੀਜੇ ਮਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਨਵੀਆਂ ਬਾਗੜੀਆਂ ਨੇ ਆਪਣੇ ਟਰੈਕਟਰ ਨਾਲ ਝਗੜੇ ਵਾਲੀ ਪਾਈ ਹੋਈ ਜ਼ਮੀਨੀ ਵੱਟ ਨੂੰ ਵਾਹੁਣ ਲੱਗਾ ਪਿਆ ਤਾਂ ਉਸ ਮੌਕੇ ਸਾਬਕਾ ਫੌਜੀ ਅਮਰਜੀਤ ਸਿੰਘ ਨੇ ਆਪਣੇ ਪਰਿਵਾਰ ਨਾਲ ਨੌਜਵਾਨ ਕੁੜੀ ਸੁਮਨਪ੍ਰੀਤ ਕੌਰ ਸਮੇਤ ਮਨਪਰੀਤ ਸਿੰਘ ਨੂੰ ਜ਼ਮੀਨ ਦੀ ਵੱਟ ਵਾਹੁਣ ਤੋਂ ਰੋਕਿਆ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਵੱਡੀ ਖ਼ਬਰ, ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਨੂੰ ਸਖ਼ਤ ਚਿਤਾਵਨੀ

ਇਸ ਦੌਰਾਨ ਮਨਪ੍ਰੀਤ ਸਿੰਘ ਨੇ ਟਰੈਕਟਰ ਹੇਠਾਂ ਸੁਮਨਪ੍ਰੀਤ ਕੌਰ ਨੂੰ ਦੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਕੁੜੀ ਨੂੰ ਜ਼ਖਮੀ ਹਾਲਤ ਵਿਚ ਜਦੋਂ ਉਸ ਦੇ ਪਰਿਵਾਰ ਨੇ ਸਰਕਾਰੀ ਹਸਪਤਾਲ ਭੈਣੀ ਮੀਆਂ ਖਾਂ ਵਿਖੇ ਪਹੁੰਚਾਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪਰਿਵਾਰ ਵੱਲੋਂ ਪੁਲਸ ਨੂੰ ਸੂਚਨਾ ਦੇਣ ਤੇ ਪੁਲਸ ਨੇ ਤੁਰੰਤ ਹਰਕਤ ਵਿਚ ਆ ਕੇ ਮ੍ਰਿਤਕ ਕੁੜੀ ਦੀ ਲਾਸ਼ ਕਬਜ਼ੇ ਵਿਚ ਲੈ ਕੇ ਝਗੜੇ ਵਾਲੀ ਥਾਂ ਦਾ ਮੌਕਾ ਵੇਖਿਆ।

ਇਹ ਵੀ ਪੜ੍ਹੋ : ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਪਿੰਡ ਚੀਮਾ ਦੇ ਨੌਜਵਾਨ ਇਕਲੌਤੇ ਪੁੱਤ ਦੀ ਅਚਾਨਕ ਮੌਤ

ਇਸ ਸਬੰਧੀ ਡੀ. ਐੱਸ. ਪੀ. ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਪੀੜਤ ਕੁੜੀ ਦੇ ਪਿਤਾ ਅਮਰਜੀਤ ਸਿੰਘ ਵਾਸੀ ਨਵੀਆਂ ਬਾਗੜੀਆਂ ਦੇ ਬਿਆਨਾਂ ’ਤੇ ਮੁਲਜ਼ਮ ਮਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ’ਤੇ ਮੁੰਡੇ ਦੀ ਮਾਤਾ ਗੁਰਪ੍ਰੀਤ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਨਵੀਆਂ ਬਾਗੜੀਆਂ ਦੇ ਖਿਲਾਫ ਧਾਰਾ 302 ,307 ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਦੋਸ਼ੀ ਫਰਾਰ ਹਨ।

ਇਹ ਵੀ ਪੜ੍ਹੋ : ਕੋਰੋਨਾ ਕਾਲ ’ਚ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲਣਗੇ ਗੱਫ਼ੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News