ਸਕੇ ਭਰਾ ਨੂੰ ਕਤਲ ਕਰਨ ਵਾਲਾ ਭਰਾ ਪੁਲਸ ਨੇ ਕੀਤਾ ਗ੍ਰਿਫ਼ਤਾਰ

Monday, Feb 22, 2021 - 06:13 PM (IST)

ਸਕੇ ਭਰਾ ਨੂੰ ਕਤਲ ਕਰਨ ਵਾਲਾ ਭਰਾ ਪੁਲਸ ਨੇ ਕੀਤਾ ਗ੍ਰਿਫ਼ਤਾਰ

ਤਲਵੰਡੀ ਸਾਬੋ (ਮੁਨੀਸ਼) - ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸੀਗੋ ਵਿਖੇ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਦੇ ਚੱਲਦੇ ਸਕੇ ਭਰਾ ਦਾ ਕਤਲ ਕਰਨ ਵਾਲਾ ਕਥਿਤ ਮੁਲਜ਼ਮ ਤਲਵੰਡੀ ਸਾਬੋ ਪੁਲਸ ਨੇ ਗ੍ਰਿਫ਼ਤਾਰ ਕਰ ਲਿਆਂ ਹੈ। ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਪਿੰਡ ਸੀਗੋ ਵਿਖੇ ਭਰਾ ਵੱਲੋ ਆਪਣੇ ਭਰਾ ਦਾ ਨਲਕੇ ਦੀ ਹੱਥੀ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ 'ਤੇ ਪੁਲਸ ਨੇ ਮ੍ਰਿਤਕ ਹਰਬੰਸ ਸਿੰਘ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨਾਂ 'ਤੇ ਅੰਗਰੇਜ਼ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।

ਪੁਲਸ ਨੇ ਕਥਿਤ ਮੁਲਜ਼ਮ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਸੀ। ਤਲਵੰਡੀ ਸਾਬੋ ਪੁਲਸ ਕਥਿਤ ਦੋਸ਼ੀ ਦੀ ਭਾਲ ਵਿਚ ਗਸ਼ਤ ਕਰ ਰਹੀ ਸੀ ਤਾਂ ਪੁਲਸ ਨੇ ਜਗਾ ਰਾਮ ਤੀਰਥ ਨੇੜੇ ਤੋਂ ਗ੍ਰਿਫ਼ਤਾਰ ਕਰ ਲਿਆ। ਥਾਣਾ ਮੁੱਖੀ ਬਲਵਿੰਦਰ ਸਿੰਘ ਨੇ ਦੱਸਿਆਂ ਕਿ ਕਥਿਤ ਮੁਲਜ਼ਮ ਅੰਗਰੇਜ਼ ਸਿੰਘ ਵਾਸੀ ਸੀਗੋ ਨੂੰ ਗ੍ਰਿਫ਼ਤਾਰ ਕਰਕੇ ਨਲਕੇ ਦੀ ਹੱਥੀ ਵੀ ਬਰਾਮਦ ਕਰ ਲਈ ਹੈ।


author

Gurminder Singh

Content Editor

Related News