ਦੀਵਾਲੀ ਵਾਲੀ ਰਾਤ ਘਰ ''ਚ ਛਾਇਆ ਮਾਤਮ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ''ਚ ਮੌਤ
Friday, Oct 20, 2017 - 07:35 PM (IST)
ਮਾਨਸਾ (ਮਿੱਤਲ) : ਦੀਵਾਲੀ ਦੀ ਰਾਤ ਸਥਾਨਕ ਸ਼ਹਿਰ ਵਾਸੀ ਇਕ ਪਰਿਵਾਰ 'ਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਦੋ ਭੈਣਾਂ ਦਾ ਇਕਲੌਤਾ ਨੌਜਵਾਨ ਭਰਾ ਸੜਕ ਹਾਦਸੇ 'ਚ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਗਿਆ। ਜਾਣਕਾਰੀ ਅਨੁਸਾਰ ਸਥਾਨਕ ਬੱਸ ਸਟੈਂਡ ਦੇ ਨੇੜੇ ਲਾਭ ਸਿੰਘ ਵਾਲੀ ਗਲੀ ਦਾ ਵਾਸੀ ਬੂਟਾ ਸਿੰਘ ਦਾ 26 ਸਾਲਾ ਲੜਕਾ ਮਨਜੀਤ ਉਰਫ਼ ਲਵਲੀ ਆਪਣੇ ਮੋਟਰਸਾਈਕਲ 'ਤੇ ਅੰਡਰ ਬਰਿੱਜ ਪਾਰ ਕਰ ਰਿਹਾ ਸੀ ਕਿ ਬਰਿੱਜ ਵਿਚਲੀ ਖ਼ਰਾਬ ਸੜਕ ਦੇ ਚੱਲਦਿਆਂ ਉਸ ਦਾ ਮੋਟਰਸਾਇਕਲ ਸਲਿਪ ਕਰ ਗਿਆ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਇਸ ਦੌਰਾਨ ਲੋਕਾਂ ਵਲੋਂ ਗੰਭੀਰ ਹਾਲਤ ਵਿਚ ਮਨਜੀਤ ਨੂੰ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਲਵਲੀ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ।
