ਪੁਲਸ ਨੇ ਵਿਆਹ ਦੇ ਮੰਡਪ 'ਚੋਂ ਚੁੱਕਿਆ 'ਲਾੜਾ', ਸਜ ਕੇ ਬੈਠੀ ਲਾੜੀ ਦੇ ਟੁੱਟੇ ਸੁਫ਼ਨੇ, ਜਾਣੋ ਪੂਰਾ ਮਾਮਲਾ

Friday, Mar 12, 2021 - 01:08 PM (IST)

ਪੁਲਸ ਨੇ ਵਿਆਹ ਦੇ ਮੰਡਪ 'ਚੋਂ ਚੁੱਕਿਆ 'ਲਾੜਾ', ਸਜ ਕੇ ਬੈਠੀ ਲਾੜੀ ਦੇ ਟੁੱਟੇ ਸੁਫ਼ਨੇ, ਜਾਣੋ ਪੂਰਾ ਮਾਮਲਾ

ਸਮਾਣਾ (ਦਰਦ) : ਇੱਥੇ ਆਯੋਜਿਤ ਇਕ ਵਿਆਹ ਸਮਾਗਮ 'ਚ ਅਚਾਨਕ ਪੁਲਸ ਆਈ ਅਤੇ ਮੰਡਪ 'ਚੋਂ ਲਾੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਵਿਆਹ ਦੇ ਮੰਡਪ 'ਚ ਸਜ-ਧਜ ਕੇ ਬੈਠੀ ਲਾੜੀ ਦੇ ਸਾਰੇ ਸੁਫ਼ਨੇ ਟੁੱਟ ਗਏ ਅਤੇ ਦੋਹਾਂ ਦਾ ਵਿਆਹ ਵੀ ਵਿਚਾਲੇ ਹੀ ਰਹਿ ਗਿਆ। ਜਾਣਕਾਰੀ ਮੁਤਾਬਕ ਬਲਬੇੜਾ ਪੁਲਸ ਮੁਖੀ ਇੰਸਪੈਕਟਰ ਜਰਨੈਲ ਸਿੰਘ ਨੇ ਵਿਆਹ ਸਮਾਗਮ ਦੌਰਾਨ ਨੌਜਵਾਨ ਨੂੰ ਹਿਰਾਸਤ ’ਚ ਲਏ ਜਾਣ ਦੀ ਪੁਸ਼ਟੀ ਕੀਤੀ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੁੜ ਲੱਗਿਆ 'ਨਾਈਟ ਕਰਫ਼ਿਊ', ਜ਼ਰੂਰੀ ਸੇਵਾਵਾਂ ਨੂੰ ਰਹੇਗੀ ਛੋਟ
ਜਾਣੋ ਕੀ ਹੈ ਪੂਰਾ ਮਾਮਲਾ
ਪੁਲਸ ਮੁਤਾਬਕ ਉਕਤ ਨੌਜਵਾਨ ਪਿਛਲੇ ਸਾਲ ਹੋਏ ਇਕ ਕਤਲ ਦੇ ਮਾਮਲੇ ’ਚ ਦੋਸ਼ੀ ਸੀ ਅਤੇ ਉਦੋਂ ਤੋਂ ਹੀ ਭਗੌੜਾ ਚੱਲ ਰਿਹਾ ਸੀ। ਵੀਰਵਾਰ ਨੂੰ ਉਸ ਵੱਲੋਂ ਸਮਾਣਾ ਦੀ ਅਮਨ ਕਾਲੋਨੀ ਵਾਸੀ ਕਿਸੇ ਕੁੜੀ ਨਾਲ ਵਿਆਹ ਕੀਤੇ ਜਾਣ ਸਬੰਧੀ ਪੁਲਸ ਨੂੰ ਸੂਚਨਾ ਮਿਲੀ ਸੀ। ਇਸ ਤੋਂ ਉਪਰੰਤ ਪੁਲਸ ਨੇ ਸਿਟੀ ਪੁਲਸ ਸਮਾਣਾ ਦੀ ਮਦਦ ਨਾਲ ਵਿਆਹ ਵਾਲੀ ਜਗ੍ਹਾ ’ਤੇ ਛਾਪੇਮਾਰੀ ਕੀਤੀ ਅਤੇ ਸਿਹਰਾ ਲਾ ਕੇ ਬੈਠੇ ਨੌਜਵਾਨ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਜਿਸਮ ਦੇ ਭੁੱਖਿਆਂ ਨੇ ਨਾਬਾਲਗ ਕੁੜੀ ਨਾਲ ਕੀਤਾ ਸਮੂਹਕ ਜਬਰ-ਜ਼ਿਨਾਹ, ਦਰਿੰਦਿਆਂ ਨਾਲ ਮਿਲੀ ਹੋਈ ਸੀ ਸਹੇਲੀ

ਪੁਲਸ ਅਧਿਕਾਰੀ ਨੇ ਦੱਸਿਆ ਕਿ 2020 ’ਚ ਬਲਬੇੜਾ ਨੇੜੇ ਦਿਨ-ਦਿਹਾੜੇ ਇਕ ਡਾਕਟਰ ਦੇ ਕਤਲ ਮਾਮਲੇ ’ਚ ਕਰੀਬ 2 ਦਰਜਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਮਾਮਲੇ ’ਚ ਪੁਲਸ ਨੂੰ ਉਕਤ ਨੌਜਵਾਨ ਲੋੜੀਂਦਾ ਸੀ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ


 


author

Babita

Content Editor

Related News