ਮਲੋਟ ਵਿਖੇ ਵਿਆਹ ਦੇ ਰੰਗ 'ਚ ਪਿਆ ਭੰਗ, ਚੂੜਾ ਪਾ ਕੇ ਬਰਾਤ ਉਡੀਕਦੀ ਰਹੀ ਕੁੜੀ, ਮੁੰਡਾ ਘਰੋਂ ਗਾਇਬ

Friday, Mar 17, 2023 - 12:39 PM (IST)

ਮਲੋਟ ਵਿਖੇ ਵਿਆਹ ਦੇ ਰੰਗ 'ਚ ਪਿਆ ਭੰਗ, ਚੂੜਾ ਪਾ ਕੇ ਬਰਾਤ ਉਡੀਕਦੀ ਰਹੀ ਕੁੜੀ, ਮੁੰਡਾ ਘਰੋਂ ਗਾਇਬ

ਮਲੋਟ (ਜੁਨੇਜਾ) : ਅੰਤਰਜਾਤੀ ਵਿਆਹ ਤੈਅ ਹੋਣ ਤੋਂ ਬਾਅਦ ਰੰਗ ਵਿਚ ਭੰਗ ਪੈ ਗਿਆ ਜਦੋਂ ਸ਼ਗਨਾਂ ਦਾ ਚੂੜਾ ਪਾ ਕੇ ਵਹੁਟੀ ਦੇ ਲਿਬਾਸ ਵਿਚ ਕੁੜੀ ਆਪਣੇ ਪਰਿਵਾਰ ਨਾਲ ਮਲੋਟ ਦੇ ਇਕ ਪੈਲੇਸ ਵਿਚ ਬਰਾਤ ਉਡੀਕਦੀ ਰਹੀ ਪਰ ਬਰਾਤ ਨਹੀਂ ਪੁੱਜੀ। ਉਧਰ ਮੁੰਡੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਵਾਲੇ ਦਿਨ ਕੁੜੀ ਤੇ ਮੁੰਡੇ ਵਿਚ ਫੋਨ ’ਤੇ ਤਕਰਾਰ ਹੋਣ ਤੋਂ ਬਾਅਦ ਮੁੰਡਾ ਘਰ ਛੱਡ ਕੇ ਚਲਾ ਗਿਆ, ਜਿਸ ਕਰ ਕੇ ਪਰਿਵਾਰ ਪ੍ਰੇਸ਼ਾਨੀ ਵਿਚੋਂ ਲੰਘ ਰਿਹਾ ਹੈ। ਦੋਹਾਂ ਪਰਿਵਾਰਾਂ ਨੇ ਸਿਟੀ ਥਾਣੇ ਵਿਚ ਇਕ-ਦੂਜੇ  ਖ਼ਿਲਾਫ਼ ਥਾਣੇ ਵਿਚ ਸ਼ਿਕਾਇਤ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬੀਆਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕਰਨ ਜਾ ਰਹੀ ਹੈ ਮਾਨ ਸਰਕਾਰ

ਜਾਣਕਾਰੀ ਅਨੁਸਾਰ ਮਲੋਟ ਦੀ ਐੱਸ. ਸੀ. ਪਰਿਵਾਰ ਦੀ ਕੁੜੀ ਅਤੇ ਆਰ. ਐੱਮ. ਪੀ. ਡਾਕਟਰ ਰਣਧੀਰ ਕੁਮਾਰ ਦੇ ਮੁੰਡੇ ਸਾਗਰ ਸਚਦੇਵਾ ਦੀ 6 ਮਹੀਨੇ ਪਹਿਲਾਂ ਮੰਗਣੀ ਹੋਈ ਸੀ। 14 ਮਾਰਚ ਰਾਤ ਦਾ ਇਕ ਪੈਲੇਸ ਵਿਚ ਵਿਆਹ ਸੀ, ਜਿਥੇ ਬਰਾਤ ਨਹੀਂ ਪੁੱਜੀ। ਸਿਟੀ ਥਾਣੇ ਦਿੱਤੀ ਦਰਖ਼ਾਸਤ ਵਿਚ ਕੁੜੀ ਨੇ ਇਲਜ਼ਾਮ ਲਾਇਆ ਕਿ ਮੁੰਡੇ ਦੇ ਪਰਿਵਾਰ ਨੇ ਉਨ੍ਹਾਂ ਤੋਂ ਦਾਜ ਮੰਗਿਆ ਸੀ। ਉਹ ਮੰਗ ਪੂਰੀ ਨਹੀਂ ਕਰ ਸਕੇ, ਜਿਸ ਕਰ ਕੇ ਬਰਾਤ ਨਹੀਂ ਆਈ।

ਇਹ ਵੀ ਪੜ੍ਹੋ : 28 ਲੱਖ ਖ਼ਰਚ ਵਿਦੇਸ਼ ਭੇਜੀ ਪਤਨੀ, ਜਦੋਂ ਪਤੀ ਪੁੱਜਾ ਕੈਨੇਡਾ ਤਾਂ ਸੱਚ ਜਾਣ ਰਹਿ ਗਿਆ ਹੱਕਾ-ਬੱਕਾ

ਉਥੇ ਮੁੰਡੇ ਦੇ ਪਿਤਾ ਰਣਧੀਰ ਕੁਮਾਰ ਨੇ ਪੁਲਸ ਨੂੰ ਦਿੱਤੀ ਦਰਖ਼ਾਸਤ ਵਿਚ ਕਿਹਾ ਕਿ ਉਨ੍ਹਾਂ ਵੱਲੋਂ ਵਿਆਹ ਦੀ ਪੂਰੀ ਤਿਆਰੀ ਸੀ। 12 ਮਾਰਚ ਨੂੰ ਅਖੰਡ ਪਾਠ ਦਾ ਭੋਗ ਪਾਇਆ ਸੀ ਅਤੇ 15 ਮਾਰਚ ਨੂੰ ਉਨ੍ਹਾਂ ਇਕ ਵੱਡੇ ਪੈਲੇਸ ਵਿਚ ਰਿਸੈਪਸ਼ਨ ਰੱਖੀ ਸੀ ਪਰ ਕੁੜੀ ਦੇ ਪਰਿਵਾਰ ਦਾ ਕੋਈ ਮੈਂਬਰ ਭੋਗ ’ਤੇ ਨਹੀਂ ਪੁੱਜਾ। ਨਾ ਹੀ ਉਨ੍ਹਾਂ ਸਾਡਾ ਫੋਨ ਚੁੱਕਿਆ। ਵਿਆਹ ਵਾਲੇ ਦਿਨ ਮੁੰਡੇ ਦੀ ਫੋਨ ’ਤੇ ਕੁੜੀ ਨਾਲ ਤਕਰਾਰ ਹੋਈ, ਜਿਸ ਤੋਂ ਬਾਅਦ ਮੁੰਡਾ ਘਰ ਛੱਡ ਕੇ ਚਲਾ ਗਿਆ। ਉਨ੍ਹਾਂ ਵਲੋਂ ਮੁੰਡੇ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਨੇ ਪ੍ਰਾਈਵੇਟ ਸਕੂਲਾਂ ਨੂੰ ਜਾਰੀ ਕੀਤਾ ਪੱਤਰ, ਇਨ੍ਹਾਂ ਨਿਯਮਾਂ ਦੀ ਉਲੰਘਣਾ 'ਤੇ ਰੱਦ ਹੋਵੇਗੀ ਮਾਨਤਾ

ਨੋਟ  : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News