ਕੁੜੀ ਦੇ ਪਰਿਵਾਰ ਨੇ ਰੱਖੀ ਅਨੋਖੀ ਮੰਗ, ਲਾੜੇ ਨੂੰ ਵਿਆਹ ਕੇ ਲੈ ਗਈ ਲਾੜੀ

Monday, Apr 25, 2022 - 10:28 PM (IST)

ਕੁੜੀ ਦੇ ਪਰਿਵਾਰ ਨੇ ਰੱਖੀ ਅਨੋਖੀ ਮੰਗ, ਲਾੜੇ ਨੂੰ ਵਿਆਹ ਕੇ ਲੈ ਗਈ ਲਾੜੀ

ਮੋਗਾ/ਬਾਘਾ ਪੁਰਾਣਾ (ਅੰਕੁਸ਼) : ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਵਿਖੇ ਅੱਜ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਪਰੰਪਰਾ ਤੋਂ ਉਲਟ ਇਕ ਲਾੜੀ ਲਾੜੇ ਨੂੰ ਵਿਆਹ ਕੇ ਆਪਣੇ ਘਰ ਲੈ ਗਈ। ਦਰਅਸਲ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾਈ ਗਈ ਕੁਈਨ ਮੁਹਿੰਮ ਤਹਿਤ ਅੱਜ ਸਥਾਨਕ ਨਾਮ ਚਰਚਾ ਘਰ ਅੰਦਰ ਇਕ ਲੜਕੀ ਲਾੜੇ ਨੂੰ ਵਿਆਹ ਕੇ ਆਪਣੇ ਨਾਲ ਲੈ ਗਈ। ਇਸ ਮੌਕੇ ਦੋਵੇਂ ਪਰਿਵਾਰਾਂ ਨੇ ਭਰਵੀਂ ਖ਼ੁਸ਼ੀ ਦਾ ਇਜ਼ਹਾਰ ਕੀਤਾ। ਡੇਰਾ ਪ੍ਰੇਮੀ ਹੈਪੀ ਸਿੰਘ ਇੰਸਾ ਘੋਲੀਆ, ਪ੍ਰੇਮੀ ਕਾਲਾ ਅਰੋੜਾ ਬੁੱਧ ਸਿੰਘ ਵਾਲਾ ਅਤੇ ਮਨੋਹਰ ਲਾਲ ਸ਼ਰਮਾ ਨੇ ਦੱਸਿਆ ਕਿ ਲੜਕੀ ਸੰਦੀਪ ਕੌਰ ਦੀ ਮਾਤਾ ਕੁਲਦੀਪ ਕੌਰ ਦੀ ਮੰਗ ਸੀ ਕਿ ਸਾਨੂੰ ਘਰ ਰਹਿਣ ਵਾਲਾ ਹੀ ਜਵਾਈ ਚਾਹੀਦਾ ਹੈ ਕਿਉਂਕਿ ਮਾਤਾ ਕੁਲਦੀਪ ਕੌਰ ਦੀਆਂ ਸਿਰਫ਼ ਦੋ ਧੀਆਂ ਸਨ ਇਕ ਵਿਆਹੀ ਹੋਈ ਸੀ ਅਤੇ ਦੂਸਰੀ ਦਾ ਅੱਜ ਵਿਆਹ ਕਰ ਦਿੱਤਾ ਗਿਆ। ਜਦੋਂ ਅਸੀਂ ਲੜਕੇ ਮਨਪ੍ਰੀਤ ਸਿੰਘ ਘੋਲੀਆ ਅਤੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਹ ਰਿਸ਼ਤਾ ਮਨਜ਼ੂਰ ਹੈ ਪ੍ਰੇਮੀ ਵੀਰਾਂ ਅਤੇ ਭੈਣਾਂ ਨੇ ਇਕੱਤਰ ਹੋ ਕੇ ਇਕ ਸਾਦਾ ਵਿਆਹ ਦਾ ਪ੍ਰੋਗਰਾਮ ਕੀਤਾ। ਜਿਸ ਵਿਚ ਲੜਕੀ ਵਿਆਹ ਕਰਵਾ ਕੇ ਲੜਕੇ ਨੂੰ ਬਾਘਾ ਪੁਰਾਣਾ ਲੈ ਗਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਬੰਪਰ ਨੌਕਰੀਆਂ ਦੇਣ ਦਾ ਐਲਾਨ, ਦੇਖੋ ਕਿਹੜੇ ਵਿਭਾਗ ਵਿਚ ਹੋਣਗੀਆਂ ਭਰਤੀਆਂ

ਪ੍ਰੇਮੀ ਮਨੋਹਰ ਲਾਲ ਸ਼ਰਮਾ, ਸੰਤੋਸ਼ ਕੁਮਾਰ ਭੱਲਾ ਅਤੇ ਤਰਸੇਮ ਕਾਕਾ ਰਾਜੇਆਣਾ ਨੇ ਕਿਹਾ ਕਿ ਦੋਵੇਂ ਪਰਿਵਾਰ ਜ਼ਰੂਰਤਮੰਦ ਪਰਿਵਾਰ ਸਨ। ਡੇਰਾ ਸੱਚਾ ਸੌਦਾ ਸਿਰਸਾ ਦੀ ਚਲਾਈ ਗਈ ਕੁੱਲ ਦਾ ਕੁਈਨ ਮੁਹਿੰਮ ਤਹਿਤ ਅੱਜ 25-30 ਬਾਰਾਤੀ ਪਰਿਵਾਰਕ ਮੈਂਬਰ ਆਏ ਅਤੇ ਹਰੇਕ ਪਰਿਵਾਰਕ ਮੈਂਬਰ ਖੁਸ਼ ਸੀ। ਲਾੜਾ-ਲਾੜੀ ਵੀ ਖੁਸ਼ ਸੀ। ਪ੍ਰੇਮੀ ਸੰਜੀਵ ਕੁਮਾਰ ਮਿੰਟੂ, ਜਗਤਾਰ ਸਿੰਘ ਇੰਸਾ, ਰਜਿੰਦਰ ਕੁਮਾਰ ਸੈਣੀ, ਗੁਰਪ੍ਰੀਤ ਸਿੰਘ ਇੰਸਾ ਨੇ ਵਿਆਹ ਦੀਆਂ ਰਸਮਾਂ ਸੰਪੂਰਨ ਕਰਵਾਈਆਂ।

ਇਹ ਵੀ ਪੜ੍ਹੋ : ਚਰਨਜੀਤ ਚੰਨੀ ਨੇ ਲਈ ਹਾਰ ਦੀ ਜ਼ਿੰਮੇਵਾਰੀ, ਨਵਜੋਤ ਸਿੱਧੂ ’ਤੇ ਆਖੀ ਇਹ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News