ਡੋਲੀ ਵਾਲੀ ਕਾਰ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਲਾੜਾ-ਲਾੜੀ ''ਤੇ ਚਲਾਈਆਂ ਗੋਲੀਆਂ

06/14/2020 6:50:57 PM

ਤਰਨਤਾਰਨ (ਰਾਜੂ) : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਨੌਸ਼ਹਿਰਾ ਪੰਨੂੰਆਂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਰਪੰਚ ਦੇ ਲੜਕੇ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਡੋਲੀ ਵਾਲੀ ਕਾਰ 'ਤੇ ਹਮਲਾ ਕਰਦਿਆਂ ਲਾੜੇ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਹਮਲਾਵਰਾਂ ਵਲੋਂ ਡੋਲੀ ਵਾਲੀ ਕਾਰ ਦੀ ਭੰਨਤੋੜ ਵੀ ਕੀਤੀ ਗਈ। ਇਸ ਸਬੰਧੀ ਥਾਣਾ ਸਰਹਾਲੀ ਪੁਲਸ ਨੇ 3 ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਚਾਰ ਜ਼ਿਲ੍ਹਿਆਂ ਦੀ ਪੁਲਸ ਸੁਰੱਖਿਆ ਫੇਲ੍ਹ ਕਰਕੇ ਪਠਾਨਕੋਟ ਪਹੁੰਚੇ ਲਸ਼ਕਰ ਦੇ ਅੱਤਵਾਦੀ

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਭੋਲੀ ਪਤਨੀ ਸੁਰਜੀਤ ਸਿੰਘ ਵਾਸੀ ਨੌਸ਼ਹਿਰਾ ਪੰਨੂੰਆਂ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਛੋਟੇ ਲੜਕੇ ਅਵਤਾਰ ਸਿੰਘ ਦਾ ਵਿਆਹ ਹੋਣ ਉਪਰੰਤ ਆਪਣੀ ਨਵ-ਵਿਆਹੀ ਨੂੰਹ ਅਤੇ ਲੜਕੇ ਸਮੇਤ ਡੋਲੀ ਵਾਲੀ ਕਾਰ 'ਚ ਚੋਹਲਾ ਸਾਹਿਬ ਤੋਂ ਵਾਪਸ ਨੌਸ਼ਹਿਰਾ ਪੰਨੂੰਆਂ ਨੂੰ ਆ ਰਹੇ ਸੀ ਜਦੋਂ ਨੌਸ਼ਹਿਰਾ ਪੰਨੂੰਆਂ ਚੌਕ 'ਚ ਪਹੁੰਚੇ ਤਾਂ ਗੁਰਲਾਲ ਸਿੰਘ ਅਤੇ ਦਮਨ ਨੇ ਆਪਣੇ ਸਾਥੀ ਨਾਲ ਮਿਲ ਕੇ ਉਨ੍ਹਾਂ ਦੀ ਕਾਰ ਉਪਰ ਹਮਲਾ ਕਰ ਦਿੱਤਾ ਅਤੇ ਬੇਸਬਾਲ ਤੇ ਹੋਰ ਹਥਿਆਰਾਂ ਨਾਲ ਕੀਤੇ ਵਾਰ ਨਾਲ ਉਸ ਦੀ ਨੂੰਹ ਅਤੇ ਲੜਕੇ ਨੂੰ ਸੱਟਾਂ ਲੱਗੀਆਂ ਤੇ ਉਹ ਜ਼ਖ਼ਮੀ ਹੋ ਗਏ।

ਉਕਤ ਹਮਲਾਵਰਾਂ ਨੇ ਆਪਣੇ ਪਿਸਟਲ ਨਾਲ ਫਾਇਰ ਕੀਤੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਵਜ੍ਹਾ ਇਹ ਕਿ ਕੁਝ ਸਮਾਂ ਪਹਿਲਾਂ ਗੁਰਲਾਲ ਸਿੰਘ ਦੇ ਪਿਤਾ ਸਰਪੰਚ ਤਰਸੇਮ ਸਿੰਘ ਨਾਲ ਸਾਡੀ ਤੂੰ-ਤੂੰ ਮੈਂ-ਮੈਂ ਹੋਈ ਸੀ। ਇਸ ਸਬੰਧੀ ਏ. ਐੱਸ. ਆਈ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਗੁਰਲਾਲ ਸਿੰਘ ਪੁੱਤਰ ਤਰਸੇਮ ਸਿੰਘ, ਦਮਨ ਪੁੱਤਰ ਚੰਨਾ ਵਾਸੀ ਨੌਸ਼ਹਿਰਾ ਪੰਨੂੰਆਂ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੁੰਡੇ ਨੂੰ ਟਿਕ-ਟਾਕ 'ਤੇ ਆਪਣੇ ਸ਼ੌਕ ਪੂਰੇ ਕਰਨੇ ਪਏ ਮਹਿੰਗੇ, ਹੋਇਆ ਮਾਮਲਾ ਦਰਜ      


Gurminder Singh

Content Editor

Related News