ਲਾਲ ਚੂੜੇ ਵਾਲੀ ਲਾੜੀ ਅੱਧੀ ਰਾਤ ਨੂੰ ਖੜਕਾਵੇ ਦਰਵਾਜ਼ਾ ਤਾਂ ਸਾਵਧਾਨ, ਰੌਂਗਟੇ ਖੜ੍ਹੇ ਕਰੇਗੀ ਇਹ ਖ਼ਬਰ

Monday, Feb 06, 2023 - 06:11 PM (IST)

ਲਾਲ ਚੂੜੇ ਵਾਲੀ ਲਾੜੀ ਅੱਧੀ ਰਾਤ ਨੂੰ ਖੜਕਾਵੇ ਦਰਵਾਜ਼ਾ ਤਾਂ ਸਾਵਧਾਨ, ਰੌਂਗਟੇ ਖੜ੍ਹੇ ਕਰੇਗੀ ਇਹ ਖ਼ਬਰ

ਮੁੱਲਾਂਪੁਰ ਦਾਖਾ (ਕਾਲੀਆ) : ਘਰ ਚੂੜੇ ਵਾਲੀ ਆਉਣ ’ਤੇ ਸੱਸਾਂ ਪਾਣੀ ਵਾਰ ਕੇ ਪੀਂਦੀਆਂ ਹਨ ਅਤੇ ਨਿੱਘਾ ਸਵਾਗਤ ਕਰਦੀਆਂ ਹਨ ਪਰ ਹੁਣ ਤੁਸੀ ਖਬਰਦਾਰ ਹੋ ਜਾਓ। ਹੁਣ ਰਾਤ ਬਰਾਤੇ ਕੋਈ ਵੀ ਚੂੜੇ ਵਾਲੀ ਕੁੜੀ ਤੁਹਾਡੇ ਘਰ ਦਾ ਦਰਵਾਜ਼ਾ ਖੜਕਾ ਕੇ ਤੁਹਾਨੂੰ ਲੁੱਟ ਪੁੱਟ ਕੇ ਜਾ ਸਕਦੀ ਹੈ ਕਿਉਂਕਿ ਹੁਣ ਲਾਲ ਕੱਪੜਿਆਂ ਵਿਚ ਚੂੜੇ ਵਾਲੀਆਂ ਦੁਲਹਨਾਂ ਦਾ ਗੈਂਗ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਸਰਗਰਮ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਲਾਲ ਕੱਪੜਿਆਂ ਵਾਲੀ ਕੁੜੀ ਨਵਾਂ ਚੂੜਾ ਪਾ ਕੇ ਅੱਧੀ ਰਾਤ ਕਰੀਬ 2 ਵਜੇ ਇਕ ਘਰ ਦਾ ਦਰਵਾਜ਼ਾ ਖੜਕਾ ਰਹੀ ਨਜ਼ਰ ਆ ਰਹੀ ਹੈ। ਗਨੀਮਤ ਇਹ ਰਹੀ ਕਿ ਘਰ ਵਾਲਿਆਂ ਨੇ ਕੁੰਡਾ ਨਹੀਂ ਖੋਲਿਆ ਨਹੀਂ ਤਾਂ ਇਸ ਗੈਂਗ ਨੇ ਘਰ ਦੇ ਮੈਂਬਰਾਂ ਨੂੰ ਨਸ਼ੀਲੀ ਦਵਾ ਸੁੰਘਾ ਕੇ ਘਰ ਵਿਚ ਪਿਆ ਗਹਿਣਾ ਗੱਟਾ ਅਤੇ ਨਗਦੀ ਲੁੱਟ ਕੇ ਫਰਾਰ ਹੋ ਜਾਣਾ ਸੀ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਵਲੋਂ ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਮੀਂਹ ਦਾ ਅਲਰਟ

ਸੋਸ਼ਲ ਮੀਡੀਆ ’ਤੇ ਮਿਲੀ ਜਾਣਕਾਰੀ ਅਨੁਸਾਰ ਹੁਣ ਇਹ ਲਾਲ ਚੂੜੇ ਵਾਲੀਆਂ ਲਾੜੀਆਂ ਦਾ ਗੈਂਗ ਕਾਫੀ ਸਰਗਰਮ ਹੈ ਅਤੇ ਕਦੇ ਵੀ ਤੁਹਾਡੇ ਘਰ ਦਾ ਦਰਵਾਜ਼ਾ ਖੜਕਾ ਸਕਦਾ ਹੈ। ਇਸ ਲਈ ਸਾਵਧਾਨ ਹੋ ਜਾਓ। ਬਿਨਾਂ ਜਾਣ ਪਹਿਚਾਣ ਤੋਂ ਘਰ ਦਾ ਦਰਵਾਜ਼ਾ ਨਾ ਖੋਲੋ ਕਿਉਂਕਿ ਚੂੜੇ ਵਾਲੀ ਲਾਲ ਕੱਪੜਿਆਂ ’ਚ ਦੁਲਹਨ ਵਾਂਗ ਸਜੀ ਕੁੜੀ ਤੁਹਾਡੇ ਘਰ ਦਾ ਦਰਵਾਜ਼ਾ ਖੜਕਾ ਕੇ ਮੱਦਦ ਦੀ ਗੁਹਾਰ ਲਗਾਏਗੀ। ਤੁਸੀਂ ਤਰਸ ਦੇ ਆਧਾਰ ’ਤੇ ਉਸਦੀ ਮੱਦਦ ਕਰਨ ਲਈ ਦਰਵਾਜ਼ਾ ਖੋਲ੍ਹ ਦਿੱਤਾ ਤਾਂ ਇਸ ਨਾਲ ਗੈਂਗ ਦੇ ਸਾਥੀਆਂ ਨੂੰ ਵੀ ਬੁਲਵਾ ਕੇ ਤੁਹਾਡੇ ਘਰ ਵਿਚ ਪਿਆ ਗਹਿਣਾ-ਗੱਟਾ ਲੁੱਟਣ ਦੇ ਨਾਲ-ਨਾਲ ਜਾਨੀ ਨੁਕਸਾਨ ਵੀ ਕਰ ਸਕਦਾ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਇਕ ਹੋਰ ਗਾਰੰਟੀ ਕੀਤੀ ਪੂਰੀ, ਹੁਣ ਸਸਤੇ ਭਾਅ ’ਤੇ ਮਿਲੇਗੀ ਰੇਤ, ਮੁੱਖ ਮੰਤਰੀ ਦਾ ਵੱਡਾ ਐਲਾਨ

ਹੁਣ ਨੌਸਰਬਾਜ਼ਾਂ ਨੇ ਇਹ ਨਵਾਂ ਢੰਗ ਅਪਣਾ ਕੇ ਲੋਕਾਂ ਨੂੰ ਲੁੱਟਣ ਦਾ ਨਵਾਂ ਰਸਤਾ ਲੱਭ ਲਿਆ ਹੈ ਅਤੇ ਪੰਜਾਬ ਵਿਚ ਇਹ ਚੂੜੇ ਵਾਲੀ ਦੁਲਹਨ ਗੈਂਗ ਨੇ ਇੱਕਾ-ਦੁੱਕਾ ਘਟਨਾਵਾਂ ਨੂੰ ਅੰਜਾਮ ਵੀ ਦਿੱਤਾ ਹੈ। ਅਦਾਰਾ ਜਗ ਬਾਣੀ, ਪੰਜਾਬ ਕੇਸਰੀ ਹਮੇਸ਼ਾ ਦੇਸ਼ ਵਾਸੀਆਂ ਨੂੰ ਇਨ੍ਹਾਂ ਨੌਸਰਬਾਜ਼ਾਂ ਦੀਆਂ ਚਾਲਾਂ ਨੂੰ ਨਸ਼ਰ ਕਰਦਾ ਆ ਰਿਹਾ ਹੈ ਤਾਂ ਜੋ ਕਿਸੇ ਦਾ ਵੀ ਜਾਨੀ-ਮਾਲੀ ਨੁਕਸਾਨ ਨਾ ਹੋਵੇ ਅਤੇ ਪਾਠਕ ਇਹੋ ਜਿਹੀਆਂ ਖਬਰਾਂ ਪੜ੍ਹ ਕੇ ਹੋਰ ਵੀ ਭੋਲੇ-ਭਾਲੇ ਲੋਕਾਂ ਨਾਲ ਸਾਂਝੀ ਕਰਨ।

ਇਹ ਵੀ ਪੜ੍ਹੋ : ਫਰਵਰੀ ’ਚ ਕੜਾਕੇ ਦੀ ਠੰਡ ਤੋਂ ਰਾਹਤ, ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News