...ਜਦੋਂ ਲੋਕਾਂ ਦੇ ਸੁੱਤੇ ਉੱਠਣ ਤੋਂ ਪਹਿਲਾਂ ਲਾੜਾ ਦਿਨ ਚੜ੍ਹਦੇ ਨੂੰ ਲੈ ਆਇਆ ਪਿੰਡ ''ਚ ਲਾੜੀ

Wednesday, Apr 29, 2020 - 08:14 PM (IST)

...ਜਦੋਂ ਲੋਕਾਂ ਦੇ ਸੁੱਤੇ ਉੱਠਣ ਤੋਂ ਪਹਿਲਾਂ ਲਾੜਾ ਦਿਨ ਚੜ੍ਹਦੇ ਨੂੰ ਲੈ ਆਇਆ ਪਿੰਡ ''ਚ ਲਾੜੀ

ਦੋਰਾਹਾ (ਸੁਖਵੀਰ, ਸੂਦ) : ਪਿੰਡ ਚਣਕੋਈਆਂ ਕਲ੍ਹਾਂ ਵਿਚ ਸੁਖਵਿੰਦਰ ਸਿੰਘ ਨੇ ਆਪਣੇ ਲੜਕੇ ਹਰਮਨ ਸਿੰਘ ਦੇ ਵਿਆਹ ਦੀ ਤਾਰੀਖ ਤੈਅ ਕੀਤੀ ਹੋਏ ਸੀ। ਉਸ ਤਾਰੀਖ ਮੁਤਾਬਕ ਬੀਤੇ ਦਿਨੀਂ ਉਸਦਾ ਲੜਕਾ ਹਰਮਨ ਸਿੰਘ ਹਲਕੇ ਅਧੀਨ ਪੈਂਦੇ ਪਿੰਡ ਮਦਨੀਪੁਰ ਵੱਲ ਨੂੰ 5 ਬੰਦਿਆਂ ਸਮੇਤ ਬਰਾਤ ਲੈ ਕੇ ਸਵੇਰੇ ਤੜ੍ਹਕਸਾਰ 5 ਵਜੇ ਹੀ ਰਵਾਨਾ ਹੋ ਗਿਆ ਅਤੇ ਆਪਣੀ ਲਾੜੀ ਸੰਦੀਪ ਕੌਰ ਸਪੁੱਤਰੀ ਬਲਜਿੰਦਰ ਸਿੰਘ ਨੂੰ ਪਿੰਡ ਚਣਕੋਈਆਂ ਕਲ੍ਹਾਂ ਦੇ ਲੋਕਾਂ ਦੇ ਸੁੱਤੇ ਪਏ ਉੱਠਣ ਤੋਂ ਪਹਿਲਾਂ-ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਆਨੰਦ ਕਾਰਜ ਕਰਵਾ ਕੇ 8 ਵਜੇ ਘਰ ਆਪਣੇ ਪਰਿਵਾਰ ਸਮੇਤ ਵਾਪਸ ਆ ਗਿਆ।

ਇਸ ਸਬੰਧੀ ਪਿੰਡ ਵਾਸੀਆਂ ਨੇ ਇਸ ਵਿਆਹ ਦੀ ਸ਼ਲਾਘਾ ਕਰਦਿਆਂ ਜੋੜੀ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਸਮੇਂ ਦੀ ਨਿਜਾਕਤ ਨੂੰ ਦੇਖਦਿਆਂ ਅੱਜ ਸਾਡੇ ਸਮਾਜ ਨੂੰ ਅਜਿਹੇ ਸਾਦੇ ਸਮਾਗਮ ਕਰਨੇ ਚਾਹੀਦੇ ਹਨ ਕਿਉਂਕਿ ਜਿੱਥੇ ਸਾਦੇ ਢੰਗ ਨਾਲ ਵਿਆਹ ਹੋਇਆ ਹੈ, ਉਥੇ ਹੀ ਆਨੰਦ ਕਾਰਜਾਂ ਦਾ ਸਮਾਂ ਵੀ ਬਹੁਤ ਹੀ ਚੰਗਾ ਅਤੇ ਸੁਭਾਗਾਂ ਵਾਲਾ ਪ੍ਰਾਪਤ ਹੋ ਰਿਹਾ ਹੈ।


author

Gurminder Singh

Content Editor

Related News