ਸਰਕਾਰ ਦੀ ਬੇਰੁਖੀ ਦਾ ਨਤੀਜਾ, ਪੰਜਾਬ ’ਚ 50 ਫੀਸਦੀ ਭੱਠੇ ਪਏ ਠੰਡੇ

Saturday, Aug 31, 2019 - 11:26 AM (IST)

ਸਰਕਾਰ ਦੀ ਬੇਰੁਖੀ ਦਾ ਨਤੀਜਾ, ਪੰਜਾਬ ’ਚ 50 ਫੀਸਦੀ ਭੱਠੇ ਪਏ ਠੰਡੇ

ਲੁਧਿਆਣਾ (ਖੁਰਾਣਾ) : ਪੰਜਾਬ ਦੇ ਸਰਹੱਦੀ ਇਲਾਕਿਆਂ ਨਾਲ ਲੱਗਦੇ ਗੁਆਂਢੀ ਰਾਜਾਂ ਤੋਂ ਇੱਟਾਂ ਦੀ ਹੋ ਰਹੀ ਸਮੱਗਲਿੰਗ ਕਾਰਨ ਰਾਜ ਦਾ ਕਰੀਬ 50 ਫੀਸਦੀ ਕਾਰੋਬਾਰ ਦਮ ਤੋੜ ਚੁੱਕਾ ਹੈ। ਇਸ ਨੂੰ ਹੁਣ ਸਰਕਾਰ ਦੀ ਬੇਰੁਖੀ ਦਾ ਅਸਰ ਕਹੋ ਜਾਂਪੰਜਾਬ ਦੇ ਸਰਹੱਦੀ ਇਲਾਕਿਆਂ ਨਾਲ ਲੱਗਦੇ ਗੁਆਂਢੀ ਰਾਜਾਂ ਤੋਂ ਇੱਟਾਂ ਦੀ ਹੋ ਰਹੀ ਸਮੱਗਲਿੰਗ ਕਾਰਨ ਰਾਜ ਦਾ ਕਰੀਬ 50 ਫੀਸਦੀ ਕਾਰੋਬਾਰ ਦਮ ਤੋੜ ਚੁੱਕਾ ਹੈ। ਇਸ ਨੂੰ ਹੁਣ ਸਰਕਾਰ ਦੀ ਬੇਰੁਖੀ ਦਾ ਅਸਰ ਕਹੋ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ ਕਿ ਟ੍ਰੇਡ ਨਾਲ ਸਬੰਧਿਤ ਜ਼ਿਆਦਾਤਰ ਵਪਾਰੀ ਆਪਣੇ ਬਾਪ-ਦਾਦਾ ਵਲੋਂ ਵਿਰਸੇ ’ਚ ਮਿਲੇ ਜੱਦੀ ਕਾਰੋਬਾਰ ਤੋਂ ਕਿਨਾਰਾ ਕਰਦੇ ਜਾ ਰਹੇ ਹਨ। ਅਸਲ ’ਚ ਪੰਜਾਬ ਭਰ ’ਚ ਸਹਗਰਮ ਦਲਾਲਾਂ ਦੇ ਗਰੁੱਪ ਹਰਿਆਣਾ, ਗੰਗਾਨਗਰ, ਹਿਮਾਚਲ ਅਤੇ ਰਾਜਸਥਾਨ ਆਦਿ ਇਲਾਕਿਆਂ ਤੋਂ ਇੱਟਾਂ ਦੀ ਸਮੱਗਲਿੰਗ ਦਾ ਨੈੱਟਵਰਕ ਚਲਾ ਕੇ ਭੱਠਾ ਮਾਲਕਾਂ ਦਾ ਲੱਕ ਤੋੜਨ ’ਚ ਲੱਗੇ ਹੋਏ ਹਨ।

ਦਲਾਲਾਂ ਵਲੋਂ ਇੱਟਾਂ ਦੀ ਨਾਜਾਇਜ਼ ਵਿਕਰੀ ਦਾ ਕਾਲਾ ਕਾਰੋਬਾਰ ਖੁੱਲ੍ਹੇਆਮ ਬਿਨਾ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਰਾਹÄ ਕੀਤਾ ਜਾ ਰਿਹਾ ਹੈ, ਜਦੋਂ ਕਿ ਦਲਾਲਾਂ ’ਤੇ ਨਕੇਲ ਕੱਸਣ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਿੰਮਤ ਨਹÄ ਜੁਟਾ ਰਹੇ। ਇਸ ਨਾਲ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਦੀ ਕਾਰਜਸ਼ੈਲੀ ’ਤੇ ਸਵਾਲੀਆ ਨਿਸ਼ਾਨ ਲੱਗਣੇ ਲਾਜ਼ਮੀ ਹਨ, ਜੋ ਕਿ ਆਪਣੀਆਂ ਅੱਖਾਂ ਦੇ ਸਾਹਮਣੇ ਕਾਰੋਬਾਰੀਆਂ ਨੂੰ ਤਬਾਹ ਹੁੰਦੇ ਦੇਖ ਕੇ ਵੀ ਚੁੱਪ ਵੱਟੀ ਬੈਠੇ ਹਨ।


author

Babita

Content Editor

Related News