ਰਿਸ਼ਵਤ ਲੈਣ ਕਾਰਨ ਡੇਅਰੀ ਵਿਕਾਸ ਇੰਸਪੈਕਟਰ ਨੂੰ ਕੈਦ ਤੇ ਜੁਰਮਾਨਾ

Sunday, Aug 06, 2017 - 07:59 AM (IST)

ਰਿਸ਼ਵਤ ਲੈਣ ਕਾਰਨ ਡੇਅਰੀ ਵਿਕਾਸ ਇੰਸਪੈਕਟਰ ਨੂੰ ਕੈਦ ਤੇ ਜੁਰਮਾਨਾ

ਮੋਗਾ  (ਸੰਦੀਪ) - ਜ਼ਿਲਾ ਅਤੇ ਐਡੀਸ਼ਨਲ ਸੈਸ਼ਨ ਜੱਜ ਮੈਡਮ ਲਖਵਿੰਦਰ ਸਿੰਘ ਦੁੱਗਲ ਦੀ ਅਦਾਲਤ ਨੇ ਡੇਅਰੀ ਫਾਰਮ ਖੋਲ੍ਹਣ ਲਈ ਇਕ ਬੈਂਕ ਵੱਲੋਂ ਪਾਸ ਕੀਤੇ ਗਏ ਲੋਨ 'ਤੇ ਸਬਸਿਡੀ ਦਿਵਾਉਣ ਦੇ ਨਾਂ 'ਤੇ ਰਿਸ਼ਵਤ ਲੈਣ ਦੇ ਦੋਸ਼ੀ ਡੇਅਰੀ ਵਿਕਾਸ ਇੰਸਪੈਕਟਰ ਨੂੰ 4 ਸਾਲ ਦੀ ਕੈਦ ਅਤੇ 8 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।  ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਸਾਧੂ ਸਿੰਘ ਪੁੱਤਰ ਜਲੌਰ ਸਿੰਘ ਵਾਸੀ ਠੱਠੀ ਭਾਈ ਨੇ 14 ਜੁਲਾਈ, 2014 ਨੂੰ ਵਿਜੀਲੈਂਸ ਬਿਊਰੋ ਨੂੰ ਡੇਅਰੀ ਵਿਕਾਸ ਦਫਤਰ ਦੇ ਡਿਵੈੱਲਪਮੈਂਟ ਇੰਸਪੈਕਟਰ ਵੱਲੋਂ ਉਸ ਦੇ ਲੋਨ 'ਤੇ ਵਿਭਾਗੀ ਸਬਸਿਡੀ ਮਨਜ਼ੂਰ ਕਰਵਾਉਣ ਦੇ ਨਾਂ ਉਪਰ ਉਸ ਕੋਲੋਂ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਮਾਮਲਾ 8 ਹਜ਼ਾਰ ਰੁਪਏ ਵਿਚ ਤੈਅ ਹੋਇਆ ਸੀ, ਜਿਸ 'ਤੇ ਸਾਧੂ ਸਿੰਘ ਦੀ ਸ਼ਿਕਾਇਤ 'ਤੇ ਵਿਜੀਲੈਂਸ ਬਿਊਰੋ ਨੇ ਡਿਵੈੱਲਪਮੈਂਟ ਇੰਸਪੈਕਟਰ ਛਿੰਦਰ ਸਿੰਘ ਨੂੰ ਰੰਗੇ ਹੱਥੀਂ ਕਾਬੂ ਕੀਤਾ ਸੀ। ਸ਼ਨੀਵਾਰ ਨੂੰ ਅਦਾਲਤ ਨੇ ਇਸ ਮਾਮਲੇ ਦੀ ਅੰਤਿਮ ਸੁਣਵਾਈ ਤੋਂ ਬਾਅਦ ਆਪਣਾ ਉਕਤ ਫੈਸਲਾ ਸੁਣਾਇਆ।


Related News