ਵਕਫ਼ ਬੋਰਡ ਦਾ ਕਰਮਚਾਰੀ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ

Wednesday, Dec 06, 2017 - 01:52 PM (IST)

ਵਕਫ਼ ਬੋਰਡ ਦਾ ਕਰਮਚਾਰੀ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਵਕਫ਼ ਬੋਰਡ ਦੀ ਦੁਕਾਨ ਨੂੰ ਰੀਨਿਊ ਕਰਨ ਦੇ ਬਦਲੇ 'ਚ ਰਿਸ਼ਵਤ ਦੀ ਮੰਗ ਕਰਨ ਵਾਲੇ ਕਰਮਚਾਰੀ ਨੂੰ ਵਿਜੀਲੈਂਸ ਵਿਭਾਗ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਕਾਬੂ ਕੀਤਾ, ਜਿਸ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਦੇ ਡੀ. ਐਸ.ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਸੰਦੀਪ ਕੁਮਾਰ ਨਿਵਾਸੀ ਪੰਨੀਵਾਲਾ ਨੇ ਉਨ੍ਹਾਂ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ਉਹ ਪੰਨੀਵਾਲਾ 'ਚ ਵਕਫ਼ ਬੋਰਡ ਦੀ ਜਗਾ 'ਚ ਦੁਕਾਨ ਕਰਦਾ ਹੈ, ਜਿਸ ਨੂੰ ਰੀਨਿਊ ਕਰਨ ਦੇ ਲਈ ਕਰਮਚਾਰੀ ਨੇ 30 ਹਜ਼ਾਰ ਰੁਪਏ ਰਿਸ਼ਵਤ ਮੰਗੀ। ਜਿਸ 'ਚੋਂ ਉਸ ਨੇ ਤਿੰਨ ਹਜ਼ਾਰ ਰੁਪਏ ਉਸਨੂੰ ਪਹਿਲਾ ਦੇ ਦਿੱਤੇ। ਜਦਕਿ ਦਸ ਹਜ਼ਾਰ ਰੁਪਏ ਅੱਜ ਦਿੱਤੇ ਜਾਣੇ ਸਨ। ਜਿਵੇਂ ਹੀ ਉਸ ਨੇ 10 ਹਜ਼ਾਰ ਰੁਪਏ ਵਕਫ਼ ਬੋਰਡ ਦੇ ਕਰਮਚਾਰੀ ਲਾਇਕ ਅਹਿਮਦ ਨੂੰ ਦਿੱਤੇ ਤਾਂ ਵਿਜੀਲੈਂਸ ਨੇ ਉਸ ਨੂੰ ਰੰਗੀ ਹੱਥੀ ਦਬੋਚ ਲਿਆ। ਮਨਜੀਤ ਸਿੰਘ ਅਨੁਸਾਰ ਉਨ੍ਹਾਂ ਵੱਲੋਂ ਲਾਇਕ ਅਹਿਮਦ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।


Related News