...ਤੇ ਹੁਣ ਇਕ ਹੀ ਇੰਜੈਕਸ਼ਨ ਨਾਲ ਠੀਕ ਹੋ ਜਾਵੇਗਾ ''ਬ੍ਰੈਸਟ ਕੈਂਸਰ''

11/10/2017 10:49:03 AM

ਚੰਡੀਗੜ੍ਹ (ਰਸ਼ਮੀ) : ਔਰਤਾਂ 'ਚ ਹੋਣ ਵਾਲੀ ਖਤਰਨਾਕ ਬੀਮਾਰੀ 'ਬ੍ਰੈਸਟ ਕੈਂਸਰ' ਨੂੰ ਹੁਣ ਸਿਰਫ ਇਕ ਹੀ ਇੰਜੈਕਸ਼ਨ ਨਾਲ ਠੀਕ ਕੀਤਾ ਜਾ ਸਕੇਗਾ। ਇਹ ਪਹਿਲਾ ਫਿਊਜ਼ਨ ਹੈ, ਜੋ ਸਰੀਰ 'ਚ ਪਾਇਆ ਜਾਂਦਾ ਹੈ। ਇਸ ਪ੍ਰਕਿਰਿਆ 'ਚ ਇਕ ਇੰਜੈਕਸ਼ਨ ਨਾਲ ਹੀ ਬੀਮਾਰੀ ਠੀਕ ਹੋ ਜਾਵੇਗੀ। ਇਸ ਦੇ ਨਾਲ ਹੀ ਕੈਂਸਰ ਦਾ ਇਲਾਜ ਕਰਨ ਲਈ ਵੀ ਮਸ਼ਰੂਮ ਦੇ ਆਕਾਰ ਵਰਗਾ ਡਿਵਾਈਸ ਬਣਾਇਆ ਗਿਆ ਹੈ। ਇਹ ਡਿਵਾਈਸ ਸਰੀਰ ਦੇ ਉਸ ਹਿੱਸੇ 'ਚ ਲਾਇਆ ਜਾਂਦਾ ਹੈ, ਜਿੱਥੇ ਬੀਮਾਰੀ ਹੈ। ਡਿਵਾਈਸ ਸਰੀਰ ਦੇ ਉਸ ਹਿੱਸੇ ਤੱਕ ਪੁੱਜ ਕੇ 90 ਤੋਂ 95 ਫੀਸਦੀ ਦਵਾਈ ਲਗਾਤਾਰ ਡਿਲੀਵਰ ਕਰੇਗਾ। ਇਹ ਜਾਣਕਾਰੀ ਯੂਨੀਵਰਸਿਟੀ ਆਫ ਵਾਸ਼ਿੰਗਟਨ, ਯੂ. ਐੱਸ. ਏ. ਦੇ ਪ੍ਰੋ. ਰੋਡਨੇ ਜੇਹੋ ਨੇ ਦਿੱਤੀ। ਵੀਰਵਾਰ ਨੂੰ ਪੰਜਾਬ ਯੂਨੀਵਰਸਿਟੀ 'ਚ ਨੈਨੋਸਾਈਟੈਕ-2017 ਇੰਟਰਨੈਸ਼ਨਲ ਕਾਨਫਰੰਸ 'ਚ ਹਿੱਸਾ ਲੈਣ ਆਏ ਸਨ। ਕਾਨਫਰੰਸ ਐਕਸਪੈਂਡਿੰਗ ਹਾਰੀਜਨ ਆਫ ਨੈਨੋਟੈਕਨਾਲੋਜੀ ਵਿਸ਼ੇ 'ਤੇ ਆਯੋਜਿਤ ਕੀਤੀ ਗਈ ਸੀ। ਪ੍ਰੋ. ਜੇਹੋ ਨੇ ਕਿਹਾ ਕਿ ਇਸ ਡਿਵਾਈਸ ਦੀ ਪ੍ਰੀ-ਕਲੀਨਿਕਲ ਸਟਡੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਐੱਚ. ਆਈ. ਵੀ. 'ਤੇ ਵੀ ਕੰਮ ਕਰ ਰਹੇ ਹਨ। 


Related News