ਜ਼ਮੀਨ ''ਤੇ ਕਬਜ਼ਾ ਕਰਨ ਦੀ ਨੀਅਤ ਨਾਲ ਭੰਨ-ਤੋੜ

Thursday, Aug 03, 2017 - 07:00 AM (IST)

ਜ਼ਮੀਨ ''ਤੇ ਕਬਜ਼ਾ ਕਰਨ ਦੀ ਨੀਅਤ ਨਾਲ ਭੰਨ-ਤੋੜ

ਕਪੂਰਥਲਾ, (ਮਲਹੋਤਰਾ)- ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜ਼ਮੀਨ 'ਤੇ ਲੱਗੀਆਂ ਸੀਮੈਂਟ ਦੀਆਂ ਬੁਰਜੀਆਂ ਦੀ ਤੋੜ-ਭੰਨ ਕਰਨ, ਕੰਡਿਆਲੀ ਤਾਰ ਨੂੰ ਕੱਟ ਕੇ ਚੋਰੀ ਕਰਨ, ਗਾਲੀ-ਗਲੋਚ ਕਰਨ ਤੇ ਧਮਕੀਆਂ ਦੇਣ ਦੇ ਦੋਸ਼ 'ਚ ਥਾਣਾ ਸਿਟੀ ਦੀ ਪੁਲਸ ਨੇ 9 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਪੁੱਤਰ ਸਾਧੂ ਸਿੰਘ ਨਿਵਾਸੀ ਪਿੰਡ ਕਾਦੂਪੁਰ ਕਪੂਰਥਲਾ ਨੇ ਜ਼ਿਲਾ ਪੁਲਸ ਮੁਖੀ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਿਤਾ ਦੀ ਡਿਫੈਂਸ ਕਾਲੋਨੀ ਕਪੂਰਥਲਾ 'ਚ 19 ਮਰਲੇ ਜ਼ਮੀਨ ਹੈ, ਜਿਸ 'ਤੇ ਸੋਹਨ ਲਾਲ, ਤੇਜਾ ਸਿੰਘ ਦੋਵੇਂ ਪੁੱਤਰ ਹਰਿ ਰਾਮ ਨੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ, ਜਿਸ ਦਾ ਮਾਣਯੋਗ ਅਦਾਲਤ ਨੇ ਜ਼ਮੀਨ ਦਾ ਕਬਜ਼ਾ ਛੱਡਣ ਦੇ ਹੁਕਮ ਜਾਰੀ ਕੀਤੇ ਹਨ।  
ਬਾਅਦ 'ਚ ਮਾਣਯੋਗ ਅਦਾਲਤ ਵੱਲੋਂ ਦਿੱਤੇ ਗਏ ਹੁਕਮਾਂ 'ਤੇ ਪੁਲਸ ਦੀ ਸਹਾਇਤਾ ਨਾਲ ਮਾਲ ਵਿਭਾਗ ਦੀਆਂ ਉਪਲੱਬਧੀਆਂ 'ਚ 16 ਸਿਤੰਬਰ 2016 ਨੂੰ ਸਾਡੀ ਜ਼ਮੀਨ 'ਤੇ ਕਬਜ਼ਾ ਛੁਡਵਾ ਕੇ ਆਸ-ਪਾਸ ਸੀਮੈਂਟ ਦੀ ਬੁਰਜੀਆਂ ਤੇ ਕੰਡਿਆਲੀ ਤਾਰ ਲਾ ਕੇ ਉਨ੍ਹਾਂ ਦਾ ਕਬਜ਼ਾ ਕਰਵਾ ਦਿੱਤਾ ਹੈ ਤੇ ਮੌਕੇ 'ਤੇ ਐੱਚ. ਡੀ. ਕੈਮਰੇ ਵੱਲੋਂ ਫਿਲਮ ਬਣਾਈ ਗਈ। ਰਿਕਾਰਡਿੰਗ ਕਰਵਾਉਣ ਦੇ ਬਾਅਦ ਮਾਲ ਵਿਭਾਗ ਤੇ ਪੁਲਸ ਅਧਿਕਾਰੀ ਕਰਮਚਾਰੀ ਉਥੋਂ ਚਲੇ ਗਏ। ਦੂਸਰੇ ਦਿਨ 17 ਸਤੰਬਰ ਨੂੰ ਰਾਤ ਨੂੰ ਕਰੀਬ 11-12 ਵਜੇ ਸੋਹਨ ਲਾਲ, ਤੇਜਾ ਸਿੰਘ ਦੋਵੇਂ ਪੁੱਤਰ ਹਰਿ ਰਾਮ, ਵਿੱਕੀ ਪੁੱਤਰ ਸੋਹਨ ਲਾਲ, ਜੋਗਿੰਦਰ ਬੁੱਧ ਦੋਵੇਂ ਪੁੱਤਰ ਤੇਜ ਸਿੰਘ, ਗਗਨ, ਸੰਨੀ, ਗੋਕੁਲ ਨਿਵਾਸੀ ਤਰਲੋਕਪੁਰ ਆਪਣੇ 8-10 ਵਿਅਕਤੀਆਂ ਨੂੰ ਨਾਲ ਲੈ ਕੇ ਉਥੇ ਲੱਗੀਆਂ ਸੀਮੈਂਟ ਦੀਆਂ ਬੁਰਜੀਆਂ ਤੋੜ ਦਿੱਤੀਆਂ ਤੇ ਕੰਡਿਆਲੀ ਤਾਰ ਚੋਰੀ ਕਰ ਕੇ ਉਥੋਂ ਲੈ ਗਏ। ਇਹ ਦੋਸ਼ੀ ਉਥੇ ਗਾਲੀ-ਗਲੋਚ ਕਰਦੇ ਰਹੇ ਤੇ ਧਮਕੀਆਂ ਦਿੰਦੇ ਰਹੇ। ਜ਼ਿਲਾ ਪੁਲਸ ਕਪਤਾਨ ਨੇ ਪੂਰੇ ਮਾਮਲੇ ਦੀ ਸੱਚਾਈ ਜਾਣਨ ਦੇ ਮਕਸਦ ਨਾਲ ਉਪ ਪੁਲਸ ਕਪਤਾਨ ਸਬ-ਡਵੀਜ਼ਨ ਨੂੰ ਜਾਂਚ ਦੇ ਹੁਕਮ ਦਿੱਤੇ, ਜਿਨ੍ਹਾਂ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਜਾਂਚ ਤੋਂ ਬਾਅਦ ਸਹੀ ਦੱਸਿਆ ਤੇ ਥਾਣਾ ਸਿਟੀ ਪੁਲਸ ਨੇ ਮਿਲੇ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਉਕਤ ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।


Related News