ਅਸਲੀ ਬ੍ਰਾਂਡ ਦਾ ਲੋਗੋ ਲਾ ਕੇ ਨਕਲੀ ਸਮਾਨ ਬਣਾਉਣ ਵਾਲੀ ਫੈਕਟਰੀ ''ਤੇ ਪੁਲਸ ਦੀ ਰੇਡ
Wednesday, Oct 02, 2019 - 06:20 PM (IST)
ਜਲੰਧਰ : ਥਾਣਾ ਪੰਜ ਦੇ ਇਲਾਕੇ ਅਧੀਨ ਆਉਂਦੀ ਨਕਲੀ ਫੁੱਟਬਾਲ ਅਤੇ ਵਾਲੀਬਾਲ ਬਣਾਉਣ ਵਾਲੀ ਫੈਕਟਰੀ ਵਿਚ ਪੁਲਸ ਅਤੇ ਬ੍ਰਾਂਡ ਪ੍ਰੋਟੈਕਟਰਸ ਦੀ ਟੀਮ ਨੇ ਛਾਪਾ ਮਾਰ ਕੇ ਨਕਲੀ ਸਮਾਨ ਬਰਾਮਦ ਕੀਤਾ ਹੈ। ਇਹ ਕਾਰਵਾਈ ਥਾਣਾ ਨੰਬਰ 5 ਦੀ ਪੁਲਸ ਵਲੋਂ ਬ੍ਰਾਂਡ ਪ੍ਰੋਟੈਕਟਰਸ ਦੀ ਟੀਮ ਨਾਲ ਮਿਲ ਕੇ ਕੀਤੀ ਗਈ ਹੈ। ਇਸ ਦੌਰਾਨ ਭਾਰੀ ਮਾਤਰਾ ਵਿਚ ਨਕਲੀ ਸਾਮਾਨ ਬਰਾਮਦ ਕੀਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 3 ਸਤੰਬਰ ਨੂੰ ਵੀ ਪੁਲਸ ਅਤੇ ਉਕਤ ਟੀਮ ਵਲੋਂ ਅੰਬੇਡਕਰ ਨਗਰ ਵਿਚ ਇਕ ਘਰ 'ਚ ਹੀ ਨਕਲੀ ਫੁੱਟਬਾਲ ਅਤੇ ਬੈਡਮਿੰਟਨ ਰੈਕੇਟ ਬਣਾਉਣ ਵਿਚ ਛਾਪਾ ਮਾਰ ਕੇ ਭਾਰੀ ਮਾਤਰਾ ਵਿਚ ਨਕਲੀ ਸਾਮਾਨ ਬਰਾਮਦ ਕੀਤਾ ਸੀ।
ਫਿਲਹਾਲ ਪੁਲਸ ਵਲੋਂ ਇਸ ਸਾਰੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਖਬਰ ਲਿਖੇ ਜਾਣ ਤਕ ਕਿਸੇ ਦੀ ਗ੍ਰਿਫਤਾਰੀ ਦੀ ਸੂਚਨਾ ਨਹੀਂ ਸੀ।