PGI 'ਚ 10 ਮਹੀਨਿਆਂ ਦੇ ਬੱਚੇ ਨੇ 2 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ, ਡਾਕਟਰਾਂ ਨੇ ਦਿੱਤਾ ਸੀ ਬ੍ਰੇਨ ਡੈੱਡ ਕਰਾਰ

Saturday, Jul 22, 2023 - 03:18 PM (IST)

ਚੰਡੀਗੜ੍ਹ (ਪਾਲ) : ਜਿਸ ਮਾਸੂਮ ਨੇ ਅਜੇ ਦੁਨੀਆ ਵੀ ਨਹੀਂ ਦੇਖੀ, ਉਹ ਖ਼ੁਦ ਕਿਸੇ ਨੂੰ ਦੁਨੀਆਂ ਦੇਖਣ ਦਾ ਖੁਆਬ ਦੇ ਗਿਆ। ਪੀ. ਜੀ. ਆਈ. 'ਚ 10 ਮਹੀਨੇ ਦੇ ਹਰਸ਼ਿਤ ਦੇ ਅੰਗਦਾਨ ਹੋਏ ਕਿਉਂਕਿ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਕਰਾਰ ਦਿੱਤਾ ਸੀ। ਹਰਸ਼ਿਤ ਦੀ ਬਦੌਲਤ 11 ਮਹੀਨਿਆਂ ਦੇ ਬੱਚੇ ਨੂੰ ਲਿਵਰ, ਜਦਕਿ 35 ਸਾਲ ਦੇ ਵਿਅਕਤੀ ਨੂੰ ਕਿਡਨੀ ਟਰਾਂਸਪਲਾਂਟ ਹੋ ਗਈ। ਆਮ ਤੌਰ ’ਤੇ ਕਿਡਨੀ ਜ਼ਿਆਦਾ ਮੁਸ਼ਕਿਲ ਟਰਾਂਸਪਲਾਂਟ ਪ੍ਰੋਸੈੱਸ ਨਹੀਂ ਹੈ ਤੇ ਪੀ. ਜੀ. ਆਈ. 'ਚ ਇਹ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਪਰ ਬੱਚੇ ਦੀ ਉਮਰ ਕਾਫ਼ੀ ਘੱਟ ਸੀ। ਇਸ ਲਈ ਅੰਗਾਂ ਨੂੰ ਕੱਢਣਾ ਆਪਣੇ ਆਪ 'ਚ ਇਕ ਚੁਣੌਤੀ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਲੋਕਾਂ ਦੀਆਂ ਸਮੱਸਿਆਵਾਂ ਦਾ On the Spot ਹੋਵੇਗਾ ਹੱਲ, ਵਿਧਾਇਕ ਵੱਲੋਂ ਲਾਏ ਜਾਣਗੇ ਕੈਂਪ

ਰੀਨਲ ਟਰਾਂਸਪਲਾਂਟ ਵਿਭਾਗ ਦੇ ਹੈੱਡ ਪ੍ਰੋ. ਆਸ਼ੀਸ਼ ਸ਼ਰਮਾ ਦੀ ਮੰਨੀਏ ਤਾਂ ਦੋਵੇਂ ਕਿਡਨੀਆਂ ਇਕ ਮਰੀਜ਼ ਨੂੰ ਪਾਈਆਂ ਗਈਆਂ ਹਨ। ਦੂਸਰੀ ਨਾਰਮਲ ਟਰਾਂਸਪਲਾਂਟ ਤੋਂ ਜ਼ਿਆਦਾ ਮੁਸ਼ਕਿਲ ਸੀ ਪਰ ਟੀਮ ਨੇ ਬਿਹਤਰੀਨ ਕੰਮ ਕੀਤਾ ਹੈ। ਇਸ ਤਰ੍ਹਾਂ ਦੇ ਕੇਸ ਕਰਨ ਲਈ ਟਰੇਂਡ ਸਟਾਫ਼ ਤੇ ਸਰਜਨ ਚਾਹੀਦੇ ਹੁੰਦੇ ਹਨ। ਕਿਡਨੀ ਪੀ. ਜੀ. ਆਈ. 'ਚ ਹੀ ਟਰਾਂਸਪਲਾਟ ਹੋਈ। ਉੱਥੇ ਹੀ ਹਰਸ਼ਿਤ ਦੇ ਲਿਵਰ ਦਾ ਕੋਈ ਮੈਚਿੰਗ ਰਿਸੀਪੀਐਂਟ ਪੀ. ਜੀ. ਆਈ. 'ਚ ਨਹੀਂ ਮਿਲਿਆ।

ਇਹ ਵੀ ਪੜ੍ਹੋ : ਜੰਗਲੀ ਤੇਂਦੂਏ ਵੱਲੋਂ ਵੱਛੜਾ ਮਾਰਨ ਦੀ ਖ਼ਬਰ ਨੇ ਬੁਰੀ ਤਰ੍ਹਾਂ ਡਰਾਏ ਲੋਕ, ਇਲਾਕੇ 'ਚ ਲਾਏ ਜਾ ਰਹੇ ਵੱਡੇ ਪਿੰਜਰੇ

ਲਿਵਰ ਦਾ ਮੈਚਿੰਗ ਰਿਸੀਪੀਐਂਟ ਦਿੱਲੀ ਆਈ. ਐੱਲ. ਬੀ. ਐੱਸ. ਹਸਪਤਾਲ 'ਚ 11 ਮਹੀਨਿਆਂ ਦਾ ਬੱਚਾ ਮਿਲਿਆ, ਜਿਸ ਨਾਲ ਲਿਵਰ ਮੈਚ ਹੋ ਗਿਆ। ਪੀ. ਜੀ. ਆਈ. ਤੋਂ ਏਅਰਪੋਰਟ ਤੱਕ ਗਰੀਨ ਕੋਰੀਡੋਰ ਬਣਾ ਕੇ 12.30 ਵਜੇ ਅੰਗ ਪੀ. ਜੀ. ਆਈ. ਤੋਂ ਭੇਜਿਆ, ਜੋ ਦੁਪਹਿਰ 1.15 ਵਜੇ ਦਿੱਲੀ ਪਹੁੰਚ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News