ਹਸਪਤਾਲਾਂ ''ਚ ਨਵੇਂ ਡਾਕਟਰਾਂ ਦੀ ਤਾਇਨਾਤੀ ਜਲਦ ਕੀਤੀ ਜਾਵੇਗੀ : ਬ੍ਰਹਮ ਮਹਿੰਦਰਾ

04/22/2018 4:42:54 AM

ਦੋਰਾਹਾ(ਗੁਰਮੀਤ ਕੌਰ, ਸੁਖਵੀਰ, ਸੂਦ)-ਅਜੋਕੇ ਸਮੇਂ ਮਸ਼ੀਨੀ ਯੁੱਗ 'ਚ ਵੱਧਦੇ ਸੜਕੀ ਹਾਦਸਿਆਂ 'ਚ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਦੋਰਾਹਾ 'ਚ ਟਰੋਮਾ ਸੈਂਟਰ ਖੋਲ੍ਹਣਾ ਮੇਰੀ ਦਿਲੀ ਤਮੰਨਾ ਹੈ ਅਤੇ ਜਲਦ ਹੀ ਸ਼ਹਿਰ 'ਚ ਟਰੋਮਾ ਸੈਂਟਰ ਖੋਲ੍ਹਣ ਲਈ ਮਤਾ ਪਾਸ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦੋਰਾਹਾ ਦੇ ਇਕ ਨਿੱਜੀ ਕਾਲਜ 'ਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਆਪਣੇ ਜੱਦੀ ਸ਼ਹਿਰ ਦੋਰਾਹਾ ਵਿਖੇ ਕਾਲਜ ਦੇ ਸਾਲਾਨਾ ਡਿਗਰੀ ਵੰਡ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਪਣੇ ਪਹਿਲੇ ਬਜਟ 'ਚ ਦੋਰਾਹਾ ਸ਼ਹਿਰ 'ਚ ਗਰੀਬ ਅਤੇ ਲੋੜਵੰਦਾਂ ਨੂੰ ਸਿਹਤ ਪੱਖੋਂ ਸਹੂਲਤਾਂ ਦੇਣ ਲਈ 20 ਕਰੋੜ ਦੀ ਲਾਗਤ ਨਾਲ ਦੋਰਾਹਾ ਪਿੰਡ ਵਿਖੇ ਜਲਦ ਹੀ ਇਕ ਸਰਕਾਰੀ ਹਸਪਤਾਲ ਖੋਲ੍ਹਿਆ ਜਾਵੇਗਾ, ਜਿਸਦੇ ਲਈ ਉਨ੍ਹਾਂ 5 ਕਰੋੜ ਰੁਪਏ ਦੀ ਰਾਸ਼ੀ ਹਸਪਤਾਲ ਦੀ ਸ਼ੁਰੂਆਤ ਲਈ ਜਾਰੀ ਕਰ ਦਿੱਤੀ ਹੈ। ਹਲਕਾ ਪਾਇਲ ਦੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਚੱਲ ਰਹੀ ਘਾਟ 'ਤੇ ਪੱਤਰਕਾਰਾਂ ਨਾਲ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ 306 ਸਰਕਾਰੀ ਡਾਕਟਰਾਂ ਦੀ ਭਰਤੀ ਲਈ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਜਲਦ ਹੀ ਸਰਕਾਰੀ ਡਾਕਟਰਾਂ ਦੀ ਨਵੀਂ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਸਰਕਾਰੀ ਹਸਪਤਾਲਾਂ 'ਚ 96 ਡਾਕਟਰ ਰੂਰਲ ਡਿਪਾਰਟਮੈਂਟ ਤੋਂ, ਜਦਕਿ 41 ਸਪੈਸ਼ਲਿਸਟ ਡਾਕਟਰ ਐੱਨ. ਐੱਚ. ਐੱਮ. ਵਾਕਿੰਗ ਇੰਟਰਵਿਊ ਤਹਿਤ ਰੱਖੇ ਜਾ ਚੁੱਕੇ ਹਨ। ਸਿਹਤ ਮੰਤਰੀ ਨੇ ਸਰਕਾਰੀ ਹਸਪਤਾਲਾਂ 'ਚ ਹੋਮਿਓਪੈਥਿਕ ਅਤੇ ਹੋਰ ਵਿਭਾਗਾਂ 'ਚ ਡਾਕਟਰਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਜਲਦ ਹੀ ਬਾਇਓਮੀਟਰਕ ਸਿਸਟਮ ਸ਼ੁਰੂ ਕਰਨ ਦੀ ਗੱਲ ਵੀ ਆਖੀ। ਜੈਨੇÎਰਕ ਦਵਾਈਆਂ ਦੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਸਿਹਤ ਮੰਤਰੀ ਨੇ ਕਿਹਾ ਕਿ ਇਸਦੀ ਜਾਂਚ ਲਈ ਉਨਾਂ੍ਹ ਇਨਕੁਆਰੀ ਬਿਠਾ ਦਿੱਤੀ ਹੈ, ਤਾਂ ਜੋ ਪ੍ਰਾਈਵੇਟ ਹਸਪਤਾਲਾਂ ਵਾਲਿਆਂ ਵੱਲੋਂ ਲੋਕਾਂ ਦੀ ਕੀਤੀ ਜਾਂਦੀ ਲੁੱਟ ਨੂੰ ਰੋਕਿਆ ਜਾ ਸਕੇ। ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਲਖਵੀਰ ਲੱਖਾ ਪਾਇਲ, ਚੇਅਰਮੈਨ ਬੰਤ ਸਿੰਘ ਦੋਬੁਰਜੀ ਪ੍ਰਧਾਨ ਨਗਰ ਕੌਂਸਲ ਦੋਰਾਹਾ, ਕੌਂਸਲਰ ਸੁਦਰਸ਼ਨ ਸ਼ਰਮਾ ਪੱਪੂ ਸਾਬਕਾ ਪ੍ਰਧਾਨ ਨਗਰ ਕੌਂਸਲ ਦੋਰਾਹਾ, ਸ਼ਾਰੂ ਕਪੂਰ ਚੇਅਰਮੈਨ ਅਰਬਨ ਡਿਵੈਪਲਮੈਂਟ ਸੈੱਲ ਪੰਜਾਬ ਕਾਂਗਰਸ, ਉਦੇ ਸ਼ਰਮਾ ਨੰਨਾ ਪ੍ਰਧਾਨ ਦੁਸਹਿਰਾ ਕਮੇਟੀ, ਪ੍ਰੀਤ ਮਾਂਗਟ ਜਟਾਣਾਂ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਕਮਲ ਮਹਿੰਦਰਾ, ਚੇਅਰਮੈਨ ਐੱਸ. ਪੀ. ਸ਼ੁਕਲਾ, ਸੰਦੀਪ ਸੂਦ ਬਬਲਾ, ਬੌਬੀ ਤਿਵਾੜੀ ਸ਼ਹਿਰੀ ਪ੍ਰਧਾਨ, ਨੀਟੂ ਮਹਿੰਦਰਾ, ਅਜੇ ਮਹਿੰਦਰਾ, ਕੌਂਸਲਰ ਕੁਲਜੀਤ ਸਿੰਘ ਵਿੱਕੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।


Related News