ਹੋਟਲ ''ਚੋਂ ਇਤਰਾਜ਼ਯੋਗ ਹਾਲਤ ''ਚ ਫੜੇ ਅੱਧੀ ਦਰਜਨ ਮੁੰਡੇ-ਕੁੜੀਆਂ, ਪੁਲਸ ਕਰ ਰਹੀ ਜਾਂਚ

09/06/2022 3:49:16 AM

ਜਲਾਲਾਬਾਦ (ਨਿਖੰਜ, ਜਤਿੰਦਰ) : ਸੋਮਵਾਰ ਡੀ.ਐੱਸ.ਪੀ. ਅਤੁਲ ਸੋਨੀ ਦੀ ਅਗਵਾਈ ’ਚ ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ਓ. ਨਿਰਮਲਜੀਤ ਸਿੰਘ ਨੇ ਪੁਲਸ ਪਾਰਟੀ ਸਣੇ ਮਹਿਲਾ ਪੁਲਸ ਕਰਮਚਾਰੀਆਂ ਦੇ ਨਾਲ ਗੁਪਤ ਸੂਚਨਾ ਦੇ ਅਧਾਰ ’ਤੇ ਕਈ ਹੋਟਲਾਂ ’ਚ ਛਾਪੇਮਾਰੀ ਕੀਤੀ। ਇਸ ਦੇ ਚੱਲਦੇ ਜਿਸਮ ਫਿਰੋਸ਼ੀ ਦੇ ਧੰਦੇ ਲਈ ਬਦਨਾਮ ਨਵੀਂ ਅਨਾਜ ਮੰਡੀ ਦੇ ਤਾਜ ਗੈਸਟ ਹਾਊਸ ’ਚ ਛਾਪੇਮਾਰੀ ਦੌਰਾਨ ਅੱਧੀ ਦਰਜਨ ਦੇ ਕਰੀਬ ਸ਼ੱਕੀ ਮੁੰਡੇ-ਕੁੜੀਆਂ ਨੂੰ ਮਹਿਲਾ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਹਿਰਾਸਤ ’ਚ ਲੈ ਕੇ ਥਾਣੇ ਲਿਆਂਦਾ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਲੋਕ ਕਿਸ ਮਕਸਦ ਨਾਲ ਹੋਟਲ ’ਚ ਆਏ ਸਨ। ਇਸ ਛਾਪੇਮਾਰੀ ਦੀ ਭਿਣਕ ਮਿਲਣ 'ਤੇ ਹੋਟਲ ਦਾ ਮਾਲਕ ਤੇ ਮੈਨੇਜਰ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ।

ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੇ ਸ਼ਰਧਾਲੂ ਨੂੰ BSF ਨੇ ਕੀਤਾ ਕਾਬੂ, ਬਰਾਮਦ ਕੀਤਾ ਇਹ ਸਾਮਾਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਅਤੁਲ ਸੋਨੀ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਹੋਟਲਾਂ ਵਾਲੇ ਗੈਰ-ਕਾਨੂੰਨੀ ਤੌਰ ’ਤੇ ਸ਼ਰਾਬ ਤੋਂ ਇਲਾਵਾ ਹੁੱਕੇ ਵਗੈਰਾ ਵੀ ਪਿਲਾਉਂਦੇ ਹਨ ਅਤੇ ਮੁੰਡੇ-ਕੁੜੀਆਂ ਵੀ ਇਥੇ ਆਉਂਦੇ ਹਨ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਵੱਲੋਂ ਹੋਟਲਾਂ ਨੂੰ ਚੈੱਕ ਕੀਤਾ ਗਿਆ ਅਤੇ ਜਿਹੜੇ ਬੰਦੇ ਸ਼ੱਕੀ ਲੱਗੇ, ਉਨ੍ਹਾਂ ਨੂੰ ਥਾਣਾ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ 6 ਦੇ ਕਰੀਬ ਸ਼ੱਕੀ ਲੋਕਾਂ ਨੂੰ ਹਿਰਸਾਤ ’ਚ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਟਲ ਦਾ ਰਿਕਾਰਡ ਵੀ ਪੁਲਸ ਵੱਲੋਂ ਕਬਜ਼ੇ ’ਚ ਲਿਆ ਗਿਆ ਹੈ ਕਿ ਇਸ ਨੂੰ ਕੌਣ ਚਲਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News