ਬਰਾਤ ਆਉਣ ਤੋਂ ਪਹਿਲਾਂ ਕੁੜੀ ਦੀਆਂ ਅੱਖਾਂ ਸਾਹਮਣੇ ਮਾਰਿਆ ਪ੍ਰੇਮੀ, ਅੱਗੇ ਕੀ ਹੋਇਆ ਖੁਦ ਹੀ ਪੜ੍ਹ ਲਵੋ...

11/26/2015 4:19:30 PM

ਲੁਧਿਆਣਾ (ਕੁਲਵੰਤ) : ਕਹਿੰਦੇ ਹਨ ਕਿ ਸੱਚਾ ਪਿਆਰ ਕਰਨ ਵਾਲੇ ਅਮਰ ਹੋ ਜਾਇਆ ਕਰਦੇ ਨੇ ਪਰ ਜਦੋਂ ਘਰਵਾਲਿਆਂ ਨੂੰ ਆਸ਼ਕਾਂ ਦਾ ਪਿਆਰ ਰਾਸ ਨਹੀਂ ਆਉਂਦਾ ਤਾਂ ਫਿਰ ਇਹ ਜ਼ਖਮ ਅਕਸਰ ਨਾਸੂਰ ਬਣ ਜਾਂਦੇ ਹਨ। ਲੁਧਿਆਣਾ ''ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। 
ਇੱਥੇ ਬਚਨ ਸਿੰਘ ਨਗਰ ਹੈਬੋਵਾਲ ਦੇ ਰਹਿਣ ਵਾਲਾ ਲਵਰਤਨ ਸਿੰਘ ਇਕ ਕੁੜੀ ਨੂੰ ਪਿਆਰ ਕਰਦਾ ਸੀ ਪਰ ਘਰਦਿਆਂ ਨੇ ਕੁੜੀ ਦਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ। ਬਰਾਤ ਆਉਣ ਦੀ ਇਕ ਰਾਤ ਪਹਿਲਾਂ ਜਦੋਂ ਲਵਰਤਨ ਆਪਣੀ ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਪੁੱਜਿਆ ਤਾਂ ਕੁੜੀ ਦੇ ਭਰਾ ਡੱਬੂ, ਵਿੱਕੀ ਅਤੇ ਆਦਰਸ਼ ਨੇ ਲਾਠੀਆਂ ਮਾਰ-ਮਾਰ ਉਸ ਦਾ ਕਤਲ ਕਰ ਦਿੱਤਾ।
ਇਸ ਤੋਂ ਬਾਅਦ ਪੁਲਸ ਨੇ ਕੁੜੀ ਦੇ ਭਰਾਵਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ। ਜਿੱਥੇ ਅਗਲੇ ਦਿਨ ਵਾਜਿਆਂ-ਗਾਜਿਆਂ ਨਾਲ ਕੁੜੀ ਦੀ ਬਰਾਤ ਆਉਣੀ ਸੀ, ਉਸ ਘਰ ''ਚ ਅਜਿਹਾ ਮਾਹੌਲ ਬਣ ਗਿਆ, ਜਿਸ ਨੂੰ ਪਰਿਵਾਰ ਵਾਲੇ ਕਦੇ ਨਹੀਂ ਭੁੱਲ ਸਕਣਗੇ। ਪਰਿਵਾਰ ਵਾਲਿਆਂ ਲਈ ਇਹ ਰਾਤ ਹਮੇਸ਼ਾ ਲਈ ਇਕ ਨਾਸੂਰ ਬਣ ਕੇ ਰਹਿ ਗਈ। ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਦੇ ਖਿਲਾਫ ਵੀ 3 ਮਾਮਲੇ ਦਰਜ ਸਨ। 


Babita Marhas

News Editor

Related News